ਰਾਂਚੀ: ਕ੍ਰਿਕਟ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਮਹੇਂਦਰ ਸਿੰਘ ਧੋਨੀ ਲੌਕਡਾਊਨ 'ਚ ਵੀ ਪੂਰੇ ਛਾਏ ਹੋਏ ਹਨ। ਦਰਅਸਲ ਧੋਨੀ ਨੇ ਲੌਕਡਾਊਨ 'ਚ ਖ਼ਾਲੀ ਸਮੇਂ ਦਾ ਵੀ ਖੂਬ ਲਾਹਾ ਲਿਆ। ਉਨ੍ਹਾਂ ਆਪਣੇ ਫਾਰਮ ਹਾਊਸ 'ਚ ਜੈਵਿਕ ਖੇਤੀ ਕਰਨ ਦੀ ਜਾਚ ਸਿੱਖੀ।
ਖੇਤ ਤਿਆਰ ਕਰਨ ਲਈ ਟਰੈਕਟਰ ਖਰੀਦਿਆ ਤੇ ਉਸ ਨੂੰ ਚਲਾਉਣਾ ਵੀ ਸਿੱਖਿਆ। ਰਾਂਚੀ ਦੇ ਸੈਂਬੋ ਸਥਿਤ ਆਪਣੇ ਫਾਰਮ ਹਾਊਸ 'ਚ ਟਰੈਕਟਰ ਚਲਾਉਂਦਿਆਂ ਉਨ੍ਹਾਂ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ। ਚੇਨੱਈ ਸੁਪਰ ਕਿੰਗਜ਼ ਨੇ ਧੋਨੀ ਦੇ ਟਰੈਕਟਰ ਸਿੱਖਣ ਦੇ ਪਲਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਧੋਨੀ ਨੂੰ ਦੱਖਣੀ ਭਾਰਤੀ ਪ੍ਰਸ਼ੰਸਕ ਥਾਲਾ ਕਹਿੰਦੇ ਹਨ ਜਿਸ ਦਾ ਅਰਥ ਹੁੰਦਾ ਹੈ, ਔਖੀ ਸਥਿਤੀ ਨਾਲ ਲੜ ਕੇ ਸਫ਼ਲਤਾ ਹਾਸਲ ਕਰਨ ਵਾਲਾ।
ਚੇਨੱਈ ਸੁਪਰ ਕਿੰਗਜ਼ ਵੱਲੋਂ ਸ਼ੇਅਰ ਕੀਤੇ ਵੀਡੀਓ ਚ ਧੋਨੀ ਟਰੈਕਟਰ ਤੇ ਸਵਾਰ ਹੋਕੇ ਘੁੰਮਦੇ ਦਿਖਾਈ ਦੇ ਰਹੇ ਹਨ। ਟਰੈਕਟਰ ਤੇ ਉਨ੍ਹਾਂ ਦੇ ਨਾਲ ਇਕ ਵਿਅਕਤੀ ਹੋਰ ਵੀ ਹੈ ਜੋ ਉਨ੍ਹਾਂ ਨੂੰ ਟਰੈਕਟਰ ਚਲਾਉਣ ਬਾਰੇ ਜਾਣਕਾਰੀ ਦੇ ਰਿਹਾ ਹੈ। ਧੋਨੀ ਦੇ ਫੈਨ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਿਹਾ ਧੋਨੀ ਜਿਸ ਫੀਲਡ 'ਚ ਜਾਂਦੇ ਹਨ ਕੁਝ ਨਵਾਂ ਕਰਦੇ ਹਨ, ਬੇਸ਼ੱਕ ਉਹ ਆਨ ਦ ਫੀਲਡ ਹੋਣ ਜਾਂ ਆਨ ਦ ਫੀਲਡ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ?
ਧੋਨੀ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਫਾਰਮ ਹਾਊਸ 'ਚ ਆਰਗੈਨਿਕ ਖੇਤੀ ਸ਼ੁਰੂ ਕੀਤੀ ਹੈ। ਜਿੱਥੇ ਉਨ੍ਹਾਂ ਤਰਬੂਜ਼ ਤੇ ਪਪੀਤੇ ਲਾਏ ਹਨ। ਉਨ੍ਹਾਂ ਪੂਜਾ ਪਾਠ ਕਰਦਿਆਂ ਪੂਰੇ ਵਿਧੀ ਵਿਧਾਨ ਨਾਲ ਇਸ ਦੀ ਸ਼ੁਰੂਆਤ ਕੀਤੀ। ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਗਿਆ। ਧੋਨੀ ਇਸ ਸਾਲ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਪਿਛਲਾ ਮੈਚ ਉਨ੍ਹਾਂ ਜੁਲਾਈ 2019 ਵਨ ਡੇਅ ਵਰਲਡ ਕੱਪ ਦਾ ਸੈਮੀਫਾਈਨਲ ਖੇਡਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ