Sports News - ਮਹਿੰਦਰ ਸਿੰਘ ਧੋਨੀ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਅਮਰੀਕਾ ਗਏ ਹਨ। ਬੀਤੇ ਵੀਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਲਈ ਗੋਲਫ ਮੈਚ ਦੀ ਮੇਜ਼ਬਾਨੀ ਕੀਤੀ। ਦੋਵੇਂ ਕਰੀਬ ਇੱਕ ਘੰਟੇ ਤੱਕ ਮੈਚ ਖੇਡਦੇ ਰਹੇ।


ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਧੋਨੀ-ਟਰੰਪ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਧੋਨੀ ਨੂੰ ਅਕਸਰ ਗੋਲਫ ਖੇਡਦੇ ਦੇਖਿਆ ਜਾਂਦਾ ਹੈ।


ਇਸਤੋਂ ਇਲਾਵਾ ਮਹਿੰਦਰ ਸਿੰਘ ਧੋਨੀ 7 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਯੂਐਸ ਓਪਨ ਵਿੱਚ ਅਲਕਾਰੇਜ਼ ਅਤੇ ਅਲੈਗਜ਼ੈਂਡਰ ਜਵੇਰੇਵ ਵਿਚਾਲੇ ਕੁਆਰਟਰ ਫਾਈਨਲ ਮੈਚ ਦੇਖਣ ਵੀ ਪਹੁੰਚੇ ਸਨ। ਇਸ ਦੀ ਵੀਡੀਓ ਅਤੇ ਫੋਟੋ ਵੀ ਵਾਇਰਲ ਹੋਈ ਸੀ। ਨਾਲ ਹੀ ਧੋਨੀ ਆਪਣੇ ਕੁਝ ਦੋਸਤਾਂ ਨਾਲ ਅਲਕਾਰੇਜ਼ ਦੇ ਪਿੱਛੇ ਬੈਠੇ ਨਜ਼ਰ ਆਏ। ਅਧਿਕਾਰਤ ਪ੍ਰਸਾਰਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਧੋਨੀ ਦਾ ਵੀਡੀਓ ਵੀ ਸਾਂਝਾ ਕੀਤਾ। ਵੀਡੀਓ 'ਚ ਧੋਨੀ ਕੁਝ ਲੋਕਾਂ ਨਾਲ ਗੱਲ ਕਰਦੇ ਹੋਏ ਹੱਸਦੇ ਨਜ਼ਰ ਆ ਰਹੇ ਹਨ।


 ਹਰ ਖਿਡਾਰੀ ਨੂੰ ਚਾਹੁਉਣ ਵਾਲੇ ਆਫਣੇ ਪਸੰਦੀਦਾ ਖੁਡਾਰੀ ਤੇ ਨਜ਼ਰ ਰੱਖਦੇ ਨੇ ਕੀ ਉਙ ਕੀ ਕਰ ਰਿਹਾ ਜਾਂ ਕਿੱਥੇ ਜਾ ਰਿਹਾ ਹੈ ਤਾਂ ਜੋ ਉਸਨੂੰ ਮਿਲਿਆ ਜਾ ਸਕੇ। ਕੁਝ ਦਿਨ ਪਹਿਲਾਂ 31 ਅਗਸਤ ਨੂੰ ਧੋਨੀ ਦੀ ਮਹਿਲਾ ਫੈਨ ਨਾਲ ਫੋਟੋ ਵਾਇਰਲ ਹੋਈ ਸੀ। 6 ਸਤੰਬਰ ਨੂੰ ਧੋਨੀ ਨੂੰ ਦੋ ਪੁਰਸ਼ ਪ੍ਰਸ਼ੰਸਕਾਂ ਨਾਲ ਦੇਖਿਆ ਗਿਆ।


ਧੋਨੀ ਨੇ ਆਪਣੀ ਕਪਤਾਨੀ 'ਚ CSK ਨੂੰ 5 IPL ਖਿਤਾਬ ਦਿਵਾਏ ਹਨ। ਉਸਦੀ ਕਪਤਾਨੀ ਵਿੱਚ, ਚੇਨਈ ਸੁਪਰ ਕਿੰਗਜ਼ ਨੇ 2023 ਸੀਜ਼ਨ ਜਿੱਤਿਆ। ਆਈਪੀਐਲ ਵਿੱਚ ਸੀਐਸਕੇ ਦਾ ਇਹ 5ਵਾਂ ਖਿਤਾਬ ਸੀ। ਧੋਨੀ ਨੇ ਸਾਲ 2020 ਵਿੱਚ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹੁਣ ਉਹ ਆਈਪੀਐਲ ਵਿੱਚ ਸਿਰਫ਼ ਸੀਐਸਕੇ ਲਈ ਖੇਡ ਰਿਹਾ ਹੈ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial