ਮੈਕੁੱਲਮ ਦੀ ਤੂਫਾਨੀ ਪਾਰੀ 'ਚ ਉੱਡੇ ਰਿਕਾਰਡ
ਮੈਕੁੱਲਮ ਦੀ ਪਾਰੀ 'ਚ 21 ਚੌਕੇ 'ਤੇ 6 ਛੱਕੇ ਸ਼ਾਮਿਲ ਸਨ। ਦੂਜੇ ਪਾਸੇ ਕੋਰੀ ਐਂਡਰਸਨ ਨੇ 66 ਗੇਂਦਾਂ 'ਤੇ 72 ਦੌੜਾਂ ਦੀ ਪਾਰੀ ਖੇਡੀ। ਬੀ.ਜੇ. ਵਾਟਲਿੰਗ ਨੇ 57 ਗੇਂਦਾਂ 'ਤੇ 58 ਦੌੜਾਂ ਦਾ ਯੋਗਦਾਨ ਪਾਇਆ। ਕੀਵੀ ਟੀਮ ਆਪਣੀ ਪਹਿਲੀ ਪਾਰੀ 'ਚ 370 ਦੌੜਾਂ 'ਤੇ ਆਲ ਆਉਟ ਹੋ ਗਈ।
ਹਾਲਾਂਕਿ ਇਸ ਮੈਚ 'ਚ ਆਸਟ੍ਰੇਲੀਆ ਨੇ 7 ਵਿਕਟਾਂ ਨਾਲ ਬਾਜ਼ੀ ਮਾਰੀ ਪਰ ਫਿਰ ਇਹ ਮੈਚ ਮੈਕੁੱਲਮ ਦੇ ਧਮਾਕੇ ਕਾਰਨ ਨਿਊਜ਼ੀਲੈਂਡ ਲਈ ਖਾਸ ਬਣ ਗਿਆ।
ਮੈਕੁੱਲਮ ਨੇ 34 ਗੇਂਦਾਂ 'ਤੇ ਅਰਧ-ਸੈਂਕੜਾ ਠੋਕਿਆ ਅਤੇ ਇਸ ਦੌਰਾਨ ਮੈਕੁੱਲਮ ਨੇ 6 ਚੌਕੇ ਤੇ 3 ਛੱਕੇ ਠੋਕੇ। ਪਰ ਅਸਲੀ ਜਲਵਾ ਅਜੇ ਬਾਕੀ ਸੀ। ਮੈਕੁੱਲਮ ਨੇ ਆਪਣੇ ਦਮਦਾਰ ਅੰਦਾਜ਼ 'ਚ ਖੇਡਦਿਆਂ ਅਗਲੇ 50 ਰਨ 20 ਗੇਂਦਾਂ 'ਚ ਹੀ ਠੋਕ ਦਿੱਤੇ ਅਤੇ 54 ਗੇਂਦਾਂ 'ਤੇ ਸੈਂਕੜਾ ਪੂਰਾ ਕਰ ਲਿਆ। ਅੰਤ 'ਚ ਮੈਕੁੱਲਮ 79 ਗੇਂਦਾਂ 'ਤੇ 145 ਦੌੜਾਂ ਬਣਾ ਕੇ ਆਉਟ ਹੋਏ।
ਮੈਕੁੱਲਮ ਨੇ 54 ਗੇਂਦਾਂ 'ਤੇ ਸੈਂਕੜਾ ਠੋਕਿਆ। ਇਹ ਟੈਸਟ ਮੈਚ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਹੈ। ਮੈਕੁੱਲਮ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਚੌਕੇ ਛੱਕੇ ਬਰਸਾਉਣੇ ਸ਼ੁਰੂ ਕਰ ਦਿੱਤੇ।
ਆਪਣਾ ਆਖਰੀ ਟੈਸਟ ਖੇਡ ਰਹੇ ਬ੍ਰੈਂਡਨ ਮੈਕੁੱਲਮ ਨੇ ਕ੍ਰਿਕਟ ਇਤਿਹਾਸ ਦਾ ਟੈਸਟ ਮੈਚਾਂ ਦਾ ਸਭ ਤੋਂ ਤੇਜ਼ ਸੈਂਕੜਾ ਜੜ ਦਿੱਤਾ। ਮੈਕੁੱਲਮ ਨੇ ਇਹ ਕਮਾਲ ਆਸਟ੍ਰੇਲੀਆ ਖਿਲਾਫ ਕੀਤਾ।
ਮੈਕੁੱਲਮ ਚਾਹੇ ਅੱਜ-ਕੱਲ ਕ੍ਰਿਕਟ ਦੇ ਮੈਦਾਨ 'ਤੇ ਘੱਟ ਹੀ ਨਜਰ ਆਉਂਦੇ ਹਨ ਪਰ ਇਸ ਖਿਡਾਰੀ ਦੇ ਰਿਕਾਰਡਸ ਦਾ ਚਰਚਾ ਹੁੰਦਾ ਰਹਿੰਦਾ ਹੈ। ਅੱਜ ਦੇ ਹੀ ਦਿਨ ਇਸ ਖਿਡਾਰੀ ਨੇ ਅਜਿਹਾ ਕਮਾਲ ਕੀਤਾ ਸੀ ਜੋ ਇਤਿਹਾਸ 'ਚ ਟੈਸਟ ਮੈਚਾਂ ਦੇ ਸਭ ਤੋਂ ਤੇਜ਼ ਸੈਂਕੜੇ ਵਜੋਂ ਦਰਜ ਹੋ ਗਿਆ।