ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਕੀਤਾ ਚਿਤ
ਅਫਰੀਕੀ ਟੀਮ ਨੇ 10 ਓਵਰਾਂ 'ਚ 5 ਵਿਕਟ ਗਵਾ ਕੇ 126 ਰਨ ਬਣਾਏ।
ਸ਼੍ਰੀਲੰਕਾ - 107/6 (10 ਓਵਰ)
ਖਾਸ ਗੱਲ ਇਹ ਸੀ ਕਿ ਮੀਂਹ ਨਾਲ ਪ੍ਰਭਾਵਿਤ ਹੋਣ ਕਾਰਨ ਇਹ ਮੈਚ 10-10 ਓਵਰਾਂ ਦਾ ਕਰ ਦਿੱਤਾ ਗਿਆ। ਅਫਰੀਕੀ ਟੀਮ ਨੇ ਮੈਚ 19 ਰਨ ਨਾਲ ਜਿੱਤਿਆ।
ਸ਼੍ਰੀਲੰਕਾ ਦੀ ਟੀਮ ਨੇ 127 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਦਮਦਾਰ ਸ਼ੁਰੂਆਤ ਕੀਤੀ। ਡਿਕਵੈਲਾ ਅਤੇ ਡੀ ਸਿਲਵਾ ਨੇ ਮਿਲਕੇ 5 ਓਵਰਾਂ 'ਚ 59 ਰਨ ਜੋੜੇ। ਪਰ ਫਿਰ ਡਿਕਵੈਲਾ 43 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਸ਼੍ਰੀਲੰਕਾ ਦੇ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਣ ਲੱਗੇ ਅਤੇ ਟੀਮ ਦੇ ਰਨ ਰੇਟ 'ਤੇ ਬਰੇਕ ਲਗ ਗਈ। ਸ਼੍ਰੀਲੰਕਾ ਦੀ ਟੀਮ 10 ਓਵਰਾਂ 'ਚ 6 ਵਿਕਟ ਗਵਾ ਕੇ 107 ਰਨ ਹੀ ਬਣਾ ਸਕੀ। ਇਸ ਜਿੱਤ ਦੇ ਨਾਲ ਹੀ ਦਖਣੀ ਅਫਰੀਕਾ ਦੀ ਟੀਮ ਨੇ 3 ਟੀ-20 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।
ਮਿਲਰ ਨੇ 18 ਗੇਂਦਾਂ 'ਤੇ 3 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 40 ਰਨ ਬਣਾਏ। ਬੇਹਾਰਦੀਨ 18 ਗੇਂਦਾਂ 'ਤੇ 31 ਰਨ ਬਣਾ ਕੇ ਨਾਬਾਦ ਰਹੇ।
ਦੱਖਣੀ ਅਫਰੀਕਾ - 126/5 (10 ਓਵਰ)
ਦਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਟੀ-20 ਮੈਚ 'ਚ ਅਫਰੀਕੀ ਟੀਮ ਨੇ ਜਿੱਤ ਦਰਜ ਕੀਤੀ।
ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ ਸਭ ਤੋਂ ਵਧ 40 ਰਨ ਦਾ ਯੋਗਦਾਨ ਪਾਇਆ।