T20 World Cup 2024: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਸ ਸਾਲ ਜੂਨ ਵਿੱਚ ਹੋਣ ਵਾਲੇ IPL 2024 ਅਤੇ 2024 T20 ਵਿਸ਼ਵ ਕੱਪ ਵਿੱਚ ਨਹੀਂ ਖੇਡ ਸਕਣਗੇ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਮੀ ਫਿਲਹਾਲ ਆਪਣੇ ਗਿੱਟੇ ਦੀ ਸੱਟ ਤੋਂ ਉਭਰ ਰਹੇ ਹਨ। ਰਿਪੋਰਟ ਮੁਤਾਬਕ ਉਹ ਬੰਗਲਾਦੇਸ਼ ਖਿਲਾਫ ਸੀਰੀਜ਼ ਤੋਂ ਵਾਪਸੀ ਕਰਨਗੇ।


ਸ਼ਮੀ ਤੋਂ ਇਲਾਵਾ ਰਿਸ਼ਭ ਪੰਤ ਨੂੰ ਲੈ ਕੇ ਵੀ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਤ 2024 ਟੀ-20 ਵਰਲਡ ਖੇਡ ਸਕਦੇ ਹਨ। ਪੰਤ ਬਾਰੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਉਹ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਉਸ ਦੀ ਸਿਹਤ ਠੀਕ ਹੈ। ਅਸੀਂ ਜਲਦੀ ਹੀ ਉਸ ਨੂੰ ਫਿੱਟ ਘੋਸ਼ਿਤ ਕਰਾਂਗੇ। ਜੇਕਰ ਉਹ ਸਾਡੇ ਲਈ ਟੀ-20 ਵਿਸ਼ਵ ਕੱਪ ਖੇਡ ਸਕਦਾ ਹੈ ਤਾਂ ਇਹ ਸਾਡੇ ਲਈ ਵੱਡੀ ਗੱਲ ਹੋਵੇਗੀ।


ਤੁਹਾਨੂੰ ਦੱਸ ਦੇਈਏ ਕਿ ਸ਼ਮੀ 2023 ਵਨਡੇ ਵਿਸ਼ਵ ਕੱਪ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਹਾਲ ਹੀ ਵਿੱਚ ਸ਼ਮੀ ਆਪਣੇ ਗਿੱਟੇ ਦੀ ਸਰਜਰੀ ਕਰਵਾਉਣ ਲਈ ਯੂਕੇ ਗਏ ਸਨ। ਸ਼ਮੀ ਬਾਰੇ ਜੈ ਸ਼ਾਹ ਨੇ ਕਿਹਾ, "ਸ਼ਮੀ ਦੀ ਸਰਜਰੀ ਹੋਈ ਹੈ। ਉਹ ਭਾਰਤ ਪਰਤ ਆਇਆ ਹੈ। ਬੰਗਲਾਦੇਸ਼ ਦੇ ਖਿਲਾਫ ਘਰੇਲੂ ਸੀਰੀਜ਼ ਲਈ ਸ਼ਮੀ ਦੀ ਵਾਪਸੀ ਦੀ ਸੰਭਾਵਨਾ ਹੈ। ਕੇਐੱਲ ਰਾਹੁਲ ਨੂੰ ਇੰਜੈਕਸ਼ਨ ਦੀ ਲੋੜ ਹੈ। ਉਸ ਨੇ ਰੀਹੈਬ ਸ਼ੁਰੂ ਕਰ ਦਿੱਤਾ ਹੈ। ਅਤੇ ਐਨਸੀਏ ਵਿੱਚ ਹੈ।"


ਜੈ ਸ਼ਾਹ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਲਈ ਟੀ-20 ਵਿਸ਼ਵ ਕੱਪ ਟੀਮ ਦੇ ਦਰਵਾਜ਼ੇ ਖੁੱਲ੍ਹੇ ਹਨ। ਉਸ ਨੇ ਕਿਹਾ, "ਜੇਕਰ ਉਹ ਵਿਕਟਕੀਪਿੰਗ ਕਰ ਸਕਦਾ ਹੈ ਤਾਂ ਵਿਸ਼ਵ ਕੱਪ ਖੇਡ ਸਕਦਾ ਹੈ। ਪਹਿਲਾਂ ਦੇਖਦੇ ਹਾਂ ਕਿ ਉਹ ਆਈਪੀਐੱਲ 2024 ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਦਾ ਹੈ।"


ਪੰਤ ਦੀ ਵਾਪਸੀ ਨਾਲ ਜਿਤੇਸ਼ ਸ਼ਰਮਾ ਨੂੰ ਲੱਗੇਗਾ ਝਟਕਾ
ਜ਼ਿਕਰਯੋਗ ਹੈ ਕਿ ਜਿਤੇਸ਼ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਭਾਰਤ ਲਈ ਲਗਾਤਾਰ ਟੀ-20 ਕ੍ਰਿਕਟ ਖੇਡ ਰਹੇ ਹਨ। ਕੁਝ ਸਮਾਂ ਪਹਿਲਾਂ ਤੱਕ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਜਿਤੇਸ਼ ਟੀ-20 ਵਿਸ਼ਵ ਕੱਪ ਖੇਡਣਗੇ। ਜਿਤੇਸ਼ ਪਹਿਲੀ ਗੇਂਦ ਤੋਂ ਵੱਡੇ ਸ਼ਾਟ ਖੇਡਣ 'ਚ ਮਾਹਰ ਹਨ ਅਤੇ ਇਸੇ ਕਾਰਨ ਉਨ੍ਹਾਂ ਨੂੰ ਲਗਾਤਾਰ ਟੀ-20 ਟੀਮ 'ਚ ਸ਼ਾਮਲ ਕੀਤਾ ਜਾ ਰਿਹਾ ਸੀ। ਹਾਲਾਂਕਿ ਜੇਕਰ ਪੰਤ ਪੂਰੀ ਤਰ੍ਹਾਂ ਫਿੱਟ ਹੋ ਜਾਂਦੇ ਹਨ ਤਾਂ ਇਹ ਜਿਤੇਸ਼ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੋਵੇਗਾ।