MS Dhoni Monk Look: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਅੱਜ ਕੱਲ੍ਹ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਊ ਪ੍ਰੈਕਟਿਸ ਕਰ ਰਹੇ ਹਨ। ਹਾਲ ਹੀ 'ਚ ਚੇਨੱਈ ਸੁਪਰ ਕਿੰਗਸ ਦੇ ਕਪਤਾਨ ਦਾ ਨੈੱਟ 'ਤੇ ਬੱਲੇਬਾਜ਼ੀ ਕਰਦਿਆਂ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਪਰ ਹੁਣ ਧੋਨੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਧੋਨੀ ਦੀ ਇਸ ਤਸਵੀਰ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ।


ਦਰਅਸਲ ਧੋਨੀ ਇਸ ਤਸਵੀਰ 'ਚ ਬੁੱਧ ਭਿਕਸ਼ੂ ਜਿਹੇ ਦਿਖਾਈ ਦੇ ਰਹੇ ਹਨ। ਅਜਿਹੇ 'ਚ ਸਵਾਲ ਉੱਠ ਰਹੇ ਹਨ ਕਿ ਕੀ ਆਈਪੀਐਲ 2021 ਤੋਂ ਪਹਿਲਾਂ ਧੋਨੀ ਨੇ ਸੰਸਾਰਕ ਮੋਹ ਮਾਇਆ ਤੋਂ ਸੰਨਿਆਸ ਲੈ ਲਿਆ ਹੈ। ਧੋਨੀ ਦੀ ਇਸ ਤਸਵੀਰ ਨੂੰ ਸਟਾਰ ਸਪੋਰਟਸ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਫੋਟੋ 'ਚ ਧੋਨੀ ਸਿਰ ਮੁਨਵਾ ਕੇ ਬੁੱਧ ਭਿਕਸ਼ੂਆਂ ਜਿਹੇ ਕੱਪੜੇ ਪਹਿਨ ਕੇ ਕਿਸੇ ਜੰਗਲ 'ਚ ਬੈਠੇ ਦਿਖ ਰਹੇ ਹਨ। ਸੋਸ਼ਲ ਮੀਡੀਆ 'ਤੇ ਧੋਨੀ ਦੀ ਇਸ ਫੋਟੋ ਨੂੰ ਦੇਖ ਲੋਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।


ਕਿਸੇ ਵਿਗਿਆਪਨ ਦੀ ਹੋ ਸਕਦੀ ਤਸਵੀਰ


ਫਿਲਹਾਲ ਇਹ ਸਾਫ ਨਹੀਂ ਹੈ ਕਿ ਧੋਨੀ ਨੇ ਸੱਚ 'ਚ ਆਪਣੇ ਵਾਲ ਮੁਨਵਾਏ ਹਨ ਜਾਂ ਨਹੀਂ ਪਰ ਮੰਨਿਆ ਜਾ ਰਿਹਾ ਕਿ ਧੋਨੀ ਦੀ ਇਹ ਫੋਟੋ ਕਿਸੇ ਵਿਗਿਆਪਨ ਦੀ ਹੋ ਸਕਦੀ ਹੈ। ਕਿਉਂਕਿ ਫਿਲਹਾਲ ਧੋਨੀ ਆਈਪੀਐਲ 2021 ਦੀਆਂ ਤਿਆਰੀਆਂ 'ਚ ਜੁੱਟੇ ਹੋਏ ਹਨ। ਉਹ ਇਸ ਸਾਲ ਚੇਨੱਈ ਸੁਪਰ ਕਿੰਗਸ ਦੇ ਕਪਤਾਨ ਹਨ।


ਹਾਲ ਹੀ 'ਚ ਧੋਨੀ ਦੇ ਅਭਿਆਸ ਦਾ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ 'ਚ ਉਹ ਆਪਣੇ ਪੁਰਾਣੇ ਅੰਦਾਜ਼ 'ਚ ਬੈਟਿੰਗ ਕਰਦੇ ਦਿਖ ਰਹੇ ਸਨ। ਇਸ ਵੀਡੀਓ 'ਚ ਮਾਹੀ ਨੈਟ 'ਤੇ ਬੱਲੇਬਾਜ਼ੀ ਕਰ ਰਹੇ ਸਨ। ਸ਼ੁਰੂਆਤ 'ਚ ਉਹ ਡਾਊਨ ਦ ਗ੍ਰਾਊਂਡ ਖੇਡਦੇ ਦਿਖ ਰਹੇ ਸਨ ਪਰ ਥੋੜ੍ਹੀ ਦੇਰ ਬਾਅਦ ਉਹ ਵੱਡੇ-ਵੱਡੇ ਸ਼ੌਟਸ ਖੇਡਦੇ ਤੇ ਗਗਨਚੁੰਬੀ ਛੱਕੇ ਲਾਉਂਦੇ ਦਿਖ ਰਹੇ ਸਨ।


<blockquote class="twitter-tweet"><p lang="en" dir="ltr">😮😮😮 - our faces since we saw <a rel='nofollow'>#MSDhoni</a>&#39;s new avatar that could just break the Internet! 🙊What do you think is it about? <a rel='nofollow'>pic.twitter.com/Mx27w3uqQh</a></p>&mdash; Star Sports (@StarSportsIndia) <a rel='nofollow'>March 13, 2021</a></blockquote> <script async src="https://platform.twitter.com/widgets.js" charset="utf-8"></script>


10 ਅਪ੍ਰੈਲ ਨੂੰ ਐਕਸ਼ਨ 'ਚ ਦਿਖਣਗੇ ਮਾਹੀ


ਆਈਪੀਐਲ 2021 ਦਾ ਪਹਿਲਾ ਮੈਚ 9 ਅਪ੍ਰੈਲ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਤੇ ਰੌਇਲ ਚੈਂਲੇਂਜਰਸ ਬੈਂਗਲੋਰ ਦੇ ਵਿਚ ਖੇਡਿਆ ਜਾਵੇਗਾ। ਪਰ ਚੇਨੱਈ ਸੁਪਰ ਕਿੰਗਸ 10 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਖਿਲਾਫ ਆਪਣੇ ਅਭਿਆਨ ਦਾ ਆਗਾਜ਼ ਕਰੇਗੀ।


ਪਿਛਲੇ ਸੀਜ਼ਨ 'ਚ ਖਰਾਬ ਰਿਹਾ ਧੋਨੀ ਦਾ ਪ੍ਰਦਰਸ਼ਨ


ਪਿਛਲੇ ਸਾਲ 15 ਅਗਸਤ ਨੂੰ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਐਮਐਸ ਧੋਨੀ ਲਈ ਆਈਪੀਐਲ 2020 ਕੁਝ ਖਾਸ ਨਹੀਂ ਰਿਹਾ। ਕੋਰੋਨਾ ਮਹਾਮਾਰੀ ਦੇ ਵਿਚ ਯੂਏਈ 'ਚ ਖੇਡੇ ਗਏ ਆਈਪੀਐਲ 13 'ਚ ਧੋਨੀ 14 ਮੈਚਾਂ 'ਚ ਸਿਰਫ 200 ਦੌੜਾਂ ਹੀ ਬਣਾ ਸਕੇ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇਕ ਵੀ ਅਰਧ ਸੈਂਕੜਾ ਨਹੀਂ ਨਿੱਕਲਿਆ ਸੀ। ਉੱਥੇ ਹੀ ਪੂਰੇ ਸੀਜ਼ਨ 'ਚ ਉਹ ਸਿਰਫ 116.27 ਦੇ ਸਟ੍ਰਾਇਕ ਰੇਟ ਨਾਲ ਰਨ ਬਣਾ ਸਕੇ ਸਨ।


CSK ਨੂੰ ਤਿੰਨ ਵਾਰ ਚੈਂਪੀਅਨ ਬਣਾ ਚੁੱਕੇ ਧੋਨੀ


ਐਮਐਸ ਧੋਨੀ ਦੀ ਕਪਤਾਨੀ 'ਚ ਚੇਨੱਈ ਸੁਪਰਕਿੰਗਸ ਤਿੰਨ ਵਾਰ ਇਸ ਲੀਗ ਦਾ ਖਿਤਾਬ ਜਿੱਤ ਚੁੱਕੀ ਹੈ। ਹਾਲਾਂਕਿ ਆਈਪੀਐਲ 2020 'ਚ ਚੇਨੱਈ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ। ਆਈਪੀਐਲ ਦੇ ਇਤਿਹਾਸ 'ਚ ਪਹਿਲੀ ਵਾਰ ਚੇਨੱਈ ਪਲੇਅ ਆਫ 'ਚ ਨਹੀਂ ਪਹੁੰਚ ਸਕੀ ਸੀ।