ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ ਤਾਂ ਸ਼ੋਇਬ ਅਖਤਰ ਨੇ ਦਿੱਤਾ ਇਹ ਸੰਦੇਸ਼
ਏਬੀਪੀ ਸਾਂਝਾ | 16 Aug 2020 02:13 PM (IST)
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਵੀ ਸਾਬਕਾ ਭਾਰਤੀ ਕਪਤਾਨ ਲਈ ਸੋਸ਼ਲ ਮੀਡੀਆ 'ਤੇ ਆਪਣਾ ਸੰਦੇਸ਼ ਦਿੱਤਾ।
ਐਮਐਸ ਧੋਨੀ ਨੇ ਆਪਣੇ ਖੇਡ ਕਰੀਅਰ ਦੌਰਾਨ ਵਿਰੋਧੀਆਂ ਦਾ ਵੀ ਸਨਮਾਨ ਕੀਤਾ। ਜਿਵੇਂ ਹੀ ਉਨ੍ਹਾਂ ਆਪਣੀ ਅੰਤਰਰਾਸ਼ਟਰੀ ਰਿਟਾਇਰਮੈਂਟ ਦਾ ਐਲਾਨ ਕੀਤਾ ਤਾਂ ਦੁਨੀਆਂ ਭਰ ਤੋਂ ਉਨ੍ਹਾਂ ਨੂੰ ਵਧਾਈਆਂ ਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਵੀ ਸਾਬਕਾ ਭਾਰਤੀ ਕਪਤਾਨ ਲਈ ਸੋਸ਼ਲ ਮੀਡੀਆ 'ਤੇ ਆਪਣਾ ਸੰਦੇਸ਼ ਦਿੱਤਾ। ਸ਼ੋਇਬ ਅਖਤਰ ਐਮਐਸ ਧੋਨੀ ਦੇ ਪ੍ਰਤੀ ਆਪਣੀ ਪ੍ਰਸ਼ੰਸਾਂ ਦਿਖਾਉਣ ਤੋਂ ਕਦੇ ਕਤਰਾਉਂਦੇ ਨਹੀਂ। ਕਈ ਮੌਕਿਆਂ 'ਤੇ ਉਹ ਧੋਨੀ ਦੇ ਸਮਰਥਨ 'ਚ ਆਏ ਹਨ। ਐਮਐਸ ਧੋਨੀ ਵੱਲੋਂ ਇੰਸਟਾਗ੍ਰਾਮ 'ਤੇ ਸੰਨਿਆਸ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਨੇ ਦੁਨੀਆਂ ਦੇ ਨਾਲ ਟਵਿੱਟਰ 'ਤੇ ਆਪਣਾ ਮੈਸੇਜ ਦਿੱਤਾ। ਸ਼ੋਇਬ ਅਖਤਰ ਨੇ ਕਿਹਾ 'ਧੋਨੀ ਤੋਂ ਬਿਨਾਂ ਕ੍ਰਿਕਟ ਦੀ ਕਹਾਣੀ ਪੂਰੀ ਨਹੀਂ ਹੋਵੇਗੀ।' ਰਾਹੁਲ ਗਾਂਧੀ ਨੇ ਮੁੜ ਮੋਦੀ ਵੱਲ ਛੱਡਿਆ ਤੀਰ, 'ਪ੍ਰਧਾਨ ਮੰਤਰੀ ਨੂੰ ਨਹੀਂ ਦੇਸ਼ ਦੀ ਫੌਜ 'ਤੇ ਭਰੋਸਾ' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ