ਪਹਿਲੇ ਦਿਨ ਡਿੱਗੇ 9 ਵਿਕਟ, ਸਾਰੇ ਵਿਕਟ ਇੱਕੋ ਗੇਂਦਬਾਜ਼ ਦੇ ਨਾਮ
ਜਿੰਬਾਬਵੇ (ਦੂਜੀ ਪਾਰੀ) - 175 ਆਲ ਆਉਟ ਮੁਰਲੀਧਰਨ ਨੇ ਝਟਕੇ 4 ਵਿਕਟ
ਪਹਿਲੇ ਦਿਨ ਦੀ ਖੇਡ ਦੌਰਾਨ ਜਿੰਬਾਬਵੇ ਦੀ ਟੀਮ ਨੇ 9 ਵਿਕਟਾਂ ਦੇ ਨੁਕਸਾਨ ਤੇ 234 ਦੌੜਾਂ ਬਣਾਈਆਂ ਸਨ। ਪਹਿਲੇ ਦਿਨ ਡਿੱਗੀਆਂ ਸਾਰੀਆਂ 9 ਵਿਕਟਾਂ ਮੁਰਲੀਧਰਨ ਨੇ ਹਾਸਿਲ ਕੀਤੀਆਂ।
ਮੁਰਲੀਧਰਨ, ਇਸ ਨਾਮ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਇਸ ਗੇਂਦਬਾਜ਼ ਨੇ ਆਪਣੇ ਕਰੀਅਰ ਦੌਰਾਨ ਅਜਿਹੇ ਕਮਾਲ ਕੀਤੇ ਹਨ ਕਿ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਕੁਝ ਅਜਿਹਾ ਹੀ ਕਮਾਲ ਇਸ ਦਿੱਗਜ ਗੇਂਦਬਾਜ਼ ਨੇ ਅੱਜ ਦੇ ਹੀ ਦਿਨ ਵੀ ਕੀਤਾ ਸੀ।
ਕ੍ਰਿਕਟ ਇਤਿਹਾਸ 'ਚ 4 ਜਨਵਰੀ ਦਾ ਦਿਨ ਬੇਹਦ ਖਾਸ ਹੈ। ਇਸੇ ਦਿਨ ਸਾਲ 2002 'ਚ ਸ਼੍ਰੀਲੰਕਾ ਦੇ ਫਿਰਕੀ ਗੇਂਦਬਾਜ਼ ਮੂਥਈਆ ਮੁਰਲੀਧਰਨ ਨੇ ਇੱਕੋ ਪਾਰੀ 'ਚ 9ਵਿਕਟਾਂ ਹਾਸਿਲ ਕੀਤੀਆਂ ਸਨ। ਮੁਕਾਬਲਾ ਸੀ ਜਿੰਬਾਬਵੇ ਅਤੇ ਸ਼੍ਰੀਲੰਕਾ ਵਿਚਾਲੇ ਅਤੇ 4 ਦਿਸੰਬਰ ਤੋਂ ਸ਼ੁਰੂ ਹੋਏ ਇਸ ਮੁਕਾਬਲੇ 'ਚ ਪਹਿਲੇ ਹੀ ਦਿਨ ਮੁਰਲੀਧਰਨ ਦਾ ਬੋਲਬਾਲਾ ਰਿਹਾ।
ਜਿੰਬਾਬਵੇ (ਪਹਿਲੀ ਪਾਰੀ) - 236 ਆਲ ਆਉਟ ਮੁਰਲੀਧਰਨ ਨੇ ਝਟਕੇ 9 ਵਿਕਟ ਸ਼੍ਰੀਲੰਕਾ (ਪਹਿਲੀ ਪਾਰੀ) - 505 ਆਲ ਆਉਟ
ਮੁਰਲੀਧਰਨ ਕੋਲ ਇਸ ਪਾਰੀ 'ਚ ਜਿੰਬਾਬਵੇ ਦੇ 10 ਵਿਕਟ ਹਾਸਿਲ ਕਰਨ ਦਾ ਮੌਕਾ ਸੀ ਪਰ ਦੂਜੇ ਦਿਨ ਦੀ ਖੇਡ ਦੌਰਾਨ 10ਵਾਂ ਵਿਕਟ ਚਮਿੰਡਾ ਵਾਸ ਨੇ ਹਾਸਿਲ ਕੀਤਾ। ਜਿੰਬਾਬਵੇ ਦੀ ਪਹਿਲੀ ਪਾਰੀ 236 ਦੌੜਾਂ ਤੇ ਸਿਮਟੀ ਅਤੇ ਮੁਰਲੀਧਰਨ ਨੇ 51 ਦੌੜਾਂ ਦੇਕੇ 9 ਵਿਕਟਾਂ ਹਾਸਿਲ ਕੀਤੀਆਂ।
ਮੁਰਲੀਧਰਨ ਨੇ ਇਸੇ ਮੁਕਾਬਲੇ ਦੀ ਦੂਜੀ ਪਾਰੀ 'ਚ ਵੀ 4 ਵਿਕਟ ਹਾਸਿਲ ਕੀਤੇ ਅਤੇ ਮੁਕਾਬਲੇ 'ਚ ਕੁਲ 13 ਬੱਲੇਬਾਜਾਂ ਨੂੰ ਪੈਵਲੀਅਨ ਦਾ ਰਸਤਾ ਵਿਖਾਇਆ। ਸ਼੍ਰੀਲੰਕਾ ਨੇ ਇਹ ਮੁਕਾਬਲਾ ਪਾਰੀ ਅਤੇ 94 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ।
ਮੁਕਾਬਲੇ ਦੇ ਅੰਕੜੇ