Neeraj Chopra javelin: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਗਿਫ਼ਟ ਦੀ ਆਨਲਾਈਨ ਨਿਲਾਮੀ ਵੀਰਵਾਰ ਨੂੰ ਸਮਾਪਤ ਹੋ ਗਈ। ਸਭ ਤੋਂ ਵੱਡੀ ਬੋਲੀ ਟੋਕੀਓ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਦੇ ਭਾਲੇ ਦੀ ਸੀ। ਨੀਰਜ ਚੋਪੜਾ ਦੀ ਜੈਵਲਿਨ ਲਈ 1.50 ਕਰੋੜ ਰੁਪਏ ਦੀ ਬੋਲੀ ਲਗਾਈ ਗਈ।


ਗਿਣਤੀ ਦੇ ਲਿਹਾਜ਼ ਨਾਲ, ਸਰਦਾਰ ਪਟੇਲ ਦੀਆਂ ਸਭ ਤੋਂ ਵੱਧ 40 ਮੂਰਤੀਆਂ ਖਰੀਦੀਆਂ ਗਈਆਂ। ਇਨ੍ਹਾਂ ਤੋਂ ਇਲਾਵਾ ਭਵਾਨੀ ਦੇਵੀ ਦੀ ਆਟੋਗ੍ਰਾਫਡ ਤਲਵਾਰ 1.25 ਕਰੋੜ ਰੁਪਏ, ਸੁਮਿਤ ਅੰਟਿਲ ਦੀ ਜੈਵਲਿਨ 1.02 ਕਰੋੜ ਰੁਪਏ, ਟੋਕੀਓ 2020 ਪੈਰਾਲਿੰਪਿਕ ਦਲ ਦੇ ਕੱਪੜੇ 1 ਕਰੋੜ ਰੁਪਏ ਤੇ ਲਵਲੀਨਾ ਬੋਰਗੋਹੇਨ ਦੇ ਮੁੱਕੇਬਾਜ਼ੀ ਦਸਤਾਨੇ 91 ਲੱਖ ਰੁਪਏ ਵਿੱਚ ਖਰੀਦੇ ਗਏ।


ਸਭ ਤੋਂ ਵੱਧ ਬੋਲੀ ਦੀਆਂ ਵਸਤੂਆਂ 'ਚ ਇੱਕ ਲੱਕੜ ਦਾ ਗਣੇਸ਼ਾ (1174 ਬੋਲੀ), ਇੱਕ ਪੁਣੇ ਮੈਟਰੋ ਲਾਈਨ ਯਾਦਗਾਰੀ ਚਿੰਨ੍ਹ (104 ਬੋਲੀ) ਅਤੇ ਇੱਕ ਵਿਜੇ ਲੌਅ ਯਾਦਗਾਰੀ ਚਿੰਨ੍ਹ (98 ਬੋਲੀ) ਸ਼ਾਮਲ ਹਨ। ਇਸਦੇ ਨਾਲ ਹੀ ਅਯੁੱਧਿਆ ਰਾਮ ਮੰਦਰ, ਵਾਰਾਣਸੀ ਦੇ ਰੁਦਰਾਕਸ਼ ਆਡੀਟੋਰੀਅਮ ਦੇ ਮਾਡਲ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ।


ਈ-ਨਿਲਾਮੀ ਵਿੱਚ 1348 ਯਾਦਗਾਰਾਂ ਰੱਖੀਆਂ ਗਈਆਂ ਸੀ। ਇਨ੍ਹਾਂ ਲਈ ਲਗਪਗ 8600 ਬੋਲੀ ਹਾਸਲ ਹੋਈ ਸੀ। ਇਹ ਮੋਦੀ ਨੂੰ ਭੇਟ ਕੀਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹ ਦੀ ਈ-ਨਿਲਾਮੀ ਦਾ ਤੀਜਾ ਦੌਰ ਸੀ, ਜੋ 17 ਸਤੰਬਰ ਤੋਂ 7 ਅਕਤੂਬਰ ਤੱਕ ਆਯੋਜਿਤ ਕੀਤਾ ਗਿਆ ਸੀ।


ਦੱਸ ਦਈਏ ਕਿ ਨੀਰਜ ਚੋਪੜਾ ਨੇ 16 ਅਗਸਤ ਨੂੰ ਆਯੋਜਿਤ ਭਾਰਤੀ ਓਲੰਪਿਕ ਦਲ ਦੇ ਸਨਮਾਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਾਲਾ ਗਿਫਟ ਕੀਤਾ। ਇਸ ਤੋਂ ਬਾਅਦ ਜੈਵਲਿਨ ਸਮੇਤ ਹੋਰ ਭਾਰਤੀ ਅਥਲੀਟਾਂ ਰਾਹੀਂ ਵਰਤੇ ਜਾਣ ਵਾਲੇ ਓਲੰਪਿਕ ਸਮਾਨ ਨੂੰ ਈ-ਨਿਲਾਮੀ ਲਈ ਰੱਖਿਆ ਗਿਆ। ਨੀਰਜ ਦਾ ਜੈਵਲਿਨ ਨੋਰਡਿਕ ਸਪੋਰਟਸ ਨੇ ਤਿਆਰ ਕੀਤਾ ਸੀ ਹੈ ਅਤੇ ਬਾਜ਼ਾਰ ਵਿੱਚ ਇਸਦੀ ਕੀਮਤ 80,000 ਰੁਪਏ ਹੈ।


ਇਹ ਵੀ ਪੜ੍ਹੋ: ਹੁਣ ਕ੍ਰਿਕਟ 'ਚ ਨਹੀਂ ਹੋਵੇਗਾ 'ਬੈਟਸਮੈਨ' ਸ਼ਬਦ ਦੀ ਵਰਤੋਂ, ਵਿਸ਼ਵ ਟੀ-20 'ਚ ਬਦਲੇ ਜਾਣਗੇ ਸਦੀਆਂ ਪੁਰਾਣੇ ਨਿਯਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904