ਨਵੀਂ ਦਿੱਲੀ: ਟੋਕੀਓ ਓਲੰਪਿਕਸ ਦਾ 'ਗੋਲਡਨ ਬੁਆਏ' ਨੀਰਜ ਚੋਪੜਾ ਆਪਣੀ ਵਾਪਸੀ ਤੋਂ ਬਾਅਦ ਲਗਾਤਾਰ ਕਈ ਸੁਆਗਤੀ ਸਮਾਰੋਹਾਂ ਤੇ ਵਰਚੁਅਲ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਕਈ ਵਾਰ ਨੀਰਜ ਨੂੰ ਅਸੁਵਿਧਾਜਨਕ ਸਥਿਤੀਆਂ ਦਾ ਵੀ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹੀ ਹੀ ਘਟਨਾ ਕੱਲ੍ਹ ਵਾਪਰੀ ਜਦੋਂ ਇੱਕ ਵਰਚੁਅਲ ਪ੍ਰੋਗਰਾਮ ਦੌਰਾਨ, ਇਤਿਹਾਸਕਾਰ ਰਾਜੀਵ ਸੇਠੀ ਨੇ ਨੀਰਜ ਨੂੰ ਉਨ੍ਹਾਂ ਦੀ ਸੈਕਸ ਲਾਈਫ ਬਾਰੇ ਇੱਕ ਸਵਾਲ ਪੁੱਛਿਆ। ਹਾਲਾਂਕਿ, ਨੀਰਜ ਨੇ ਸੇਠੀ ਨੂੰ ਮੁਆਫ ਕਰਦਿਆਂ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨੀਰਜ ਦੇ ਇੰਟਰਵਿਊ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵਰਚੁਅਲ ਈਵੈਂਟ ਵਿੱਚ, ਨੀਰਜ ਨੂੰ ਜ਼ੂਮ ’ਤੇ ਵੇਖਿਆ ਗਿਆ ਸੀ ਤੇ ਆਰਜੇ ਮਲਿਸ਼ਕਾ ਸਮੇਤ ਕੁਝ ਕੁੜੀਆਂ ਰੈਡ ਐਫਐਮ, ਮੁੰਬਈ ਦੇ ਦਫਤਰ ਵਿੱਚ ਬਾਲੀਵੁੱਡ ਦੇ ਗਾਣੇ "ਉਡੇ ਜਬ-ਜਬ ਜੁਲਫੇਂ ਤੇਰੀ ..." ਤੇ ਨੱਚਦੀਆਂ ਨਜ਼ਰ ਆ ਰਹੀਆਂ ਹਨ।
ਦਰਅਸਲ ਨੀਰਜ ਚੋਪੜਾ 'ਦ ਇੰਡੀਅਨ ਐਕਸਪ੍ਰੈਸ' ਦੇ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ। ਇਸ ਪ੍ਰੋਗਰਾਮ ਵਿੱਚ ਪਹਿਲਵਾਨ ਬਜਰੰਗ ਪੁਨੀਆ ਵੀ ਮੌਜੂਦ ਸਨ, ਜਿਸ ਦੌਰਾਨ ਇਤਿਹਾਸਕਾਰ ਰਾਜੀਵ ਸੇਠੀ ਨੇ ਨੀਰਜ ਨੂੰ ਸਵਾਲ ਪੁੱਛਿਆ, "ਜਿਸ ਤਰ੍ਹਾਂ ਤੁਸੀਂ ਅਥਲੈਟਿਕਸ ਵਿੱਚ ਸਿਖਲਾਈ ਦਿੰਦੇ ਹੋ। ਤੁਸੀਂ ਇਸ ਨੂੰ ਆਪਣੀ ਸੈਕਸ ਲਾਈਫ ਨਾਲ ਕਿਵੇਂ ਸੰਤੁਲਿਤ ਕਰਦੇ ਹੋ। ਮੈਂ ਜਾਣਦਾ ਹਾਂ। ਇਹ ਨਿਸ਼ਚਤ ਰੂਪ ਤੋਂ ਇੱਕ ਬੇਹੁਦਾ ਸਵਾਲ ਹੈ, ਪਰ ਇਸ ਦੇ ਪਿੱਛੇ ਗੰਭੀਰ ਸਵਾਲ ਵੀ ਲੁਕਿਆ ਹੋਇਆ ਹੈ। ਸਵਾਲ ਪੁੱਛਣ ਤੋਂ ਪਹਿਲਾਂ, ਸੇਠੀ ਨੇ ਇਹ ਵੀ ਕਿਹਾ ਕਿ, ਬਹੁਤ ਸਾਰੇ ਲੋਕ ਤੁਹਾਨੂੰ ਇਹ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ ਪਰ ਝਿਜਕ ਦੇ ਕਾਰਨ, ਉਹ ਅਜਿਹਾ ਕਰਨ ਦੇ ਯੋਗ ਨਹੀਂ ਹਨ।
ਇਸ ਪ੍ਰਸ਼ਨ ਨਾਲ, ਨੀਰਜ ਕੁਝ ਬੇਚੈਨ ਜਾਪਣ ਲੱਗੇ। ਉਨ੍ਹਾਂ ਕਿਹਾ, "ਸ਼੍ਰੀਮਾਨ ਜੀ, ਮੈਂ ਤੁਹਾਨੂੰ ਮਾਫ ਕਰਦਾ ਹਾਂ, ਮੈਂ ਤੁਹਾਨੂੰ ਮਾਫ ਕਰ ਦਿੱਤਾ ਹੈ ਤੇ ਇਸ ਤੋਂ ਤੁਸੀਂ ਮੇਰਾ ਜਵਾਬ ਵੀ ਜਾਣ ਸਕਦੇ ਹੋ।" ਅੰਤ ਵਿੱਚ ਨੀਰਜ ਨੂੰ ਕਹਿਣਾ ਪਿਆ- "ਤੁਹਾਡੇ ਸੁਆਲਾਂ ਨਾਲ ਮੇਰਾ ਦਿਮਾਗ ਭਰ ਗਿਆ ਹੈ।"
ਇਸ ਤੋਂ ਬਾਅਦ ਵੀ ਸੇਠੀ ਸਵਾਲ ਪੁੱਛਦੇ ਰਹੇ। ਉਨ੍ਹਾਂ ਨੀਰਜ ਨੂੰ ਪੁੱਛਿਆ,"ਖੇਡਾਂ ਖੇਡਣ ਵਾਲੇ ਸਾਰੇ ਨੌਜਵਾਨਾਂ ਲਈ ਸੈਕਸ ਕੁਦਰਤੀ ਹੈ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਆਪਣੀ ਅਥਲੈਟਿਕਸ ਦੀ ਸਿਖਲਾਈ ਅਤੇ ਸੈਕਸ ਜੀਵਨ ਦੇ ਨਾਲ ਕਿਵੇਂ ਤਾਲਮੇਲ ਰੱਖਦੇ ਹੋ। ਮੇਰੇ ਇਸ ਪ੍ਰਸ਼ਨ ਵਿੱਚ ਬਹੁਤ ਸਾਰੇ ਸੰਦੇਸ਼ ਵੀ ਹਨ।"
ਇਸ 'ਤੇ ਨੀਰਜ ਨੇ ਕਿਹਾ, "ਤੁਹਾਡੇ ਸਵਾਲਾਂ ਨੇ ਮੇਰੇ ਦਿਮਾਗ ਨੂੰ ਭਰ ਦਿੱਤਾ ਹੈ।" ਇਸ ਤੋਂ ਬਾਅਦ ਨੀਰਜ ਨੇ ਇਸ ਪ੍ਰੋਗਰਾਮ ਦੇ ਮੇਜ਼ਬਾਨ ਨੂੰ ਕਿਹਾ ਕਿ ਉਸ ਨੂੰ ਇਸ ਪ੍ਰਸ਼ਨ ਦਾ ਉੱਤਰ ਦੇਣਾ ਚਾਹੀਦਾ ਹੈ। ਜਿਸ 'ਤੇ ਹੋਸਟ ਨੇ ਸੇਠੀ ਨੂੰ ਕਿਹਾ ਕਿ ਨੀਰਜ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਇਸ ਤੋਂ ਬਾਅਦ ਸੇਠੀ ਨੇ ਸਵਾਲ ਪੁੱਛਣ ਲਈ ਮੁਆਫੀ ਵੀ ਮੰਗੀ।
ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੀਤੀ ਸੇਠੀ ਦੀ ਆਲੋਚਨਾ
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਪ੍ਰੋਗਰਾਮ 'ਚ ਨੀਰਜ ਨੂੰ ਹਾਸੋਹੀਣੇ ਸਵਾਲ ਪੁੱਛਣ 'ਤੇ ਸੇਠੀ ਦੀ ਆਲੋਚਨਾ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, "ਅਜਿਹੀਆਂ ਗੱਲਾਂ ਤੇ ਘਟਨਾਵਾਂ ਇਨ੍ਹਾਂ ਕਥਿਤ ਕੁਲੀਨ ਵਰਗਾਂ ਅਤੇ ਆਪਣੇ ਆਪ ਨੂੰ ਬੁੱਧੀਜੀਵੀ ਅਖਵਾਉਣ ਵਾਲੇ ਲੋਕਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਦੀਆਂ ਹਨ। ਇਹ ਬਹੁਤ ਸ਼ਰਮਨਾਕ ਹੈ। ਮੈਨੂੰ ਨੀਰਜ ਦਾ ਇਨ੍ਹਾਂ ਲੋਕਾਂ ਨੂੰ ਜਵਾਬ ਦੇਣ ਦਾ ਤਰੀਕਾ ਪਸੰਦ ਆਂਇਆ ਹੈ। ਇਸ 'ਤੇ ਬਹੁਤ ਮਾਣ ਹੈ।"
ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ,"ਨੀਰਜ ਚੋਪੜਾ ਨਾਲ ਕੁਲੀਨ ਸਮਾਜ ਦੁਆਰਾ ਜਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ, ਉਸ ਤੋਂ ਮੈਂ ਦੁਖੀ ਹਾਂ। ਕਈ ਵਾਰ ਉਸ ਨੂੰ ਉਸ ਦੀ ਸੈਕਸ ਲਾਈਫ ਬਾਰੇ ਮੂਰਖਤਾਪੂਰਵਕ ਸਵਾਲ ਪੁੱਛੇ ਜਾ ਰਹੇ ਹਨ ਅਤੇ ਕਈ ਵਾਰ ਲੜਕੀਆਂ ਉਸ ਦੇ ਸਾਹਮਣੇ ਡਾਂਸ ਕਰਦੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕਿੰਨੀ ਬੇਕਾਰ ਉਨ੍ਹਾਂ ਦੀ ਸੋਚ ਹੈ। "
ਇੱਕ ਹੋਰ ਯੂਜ਼ਰ ਨੇ ਲਿਖਿਆ, "ਜੇਕਰ ਤੁਹਾਨੂੰ ਮਲਿਸ਼ਕਾ ਬੁਰੀ ਲਗਦੀ ਹੈ, ਤਾਂ ਰਾਜੀਵ ਸੇਠੀ ਉਸ ਤੋਂ ਇੱਕ ਕਦਮ ਅੱਗੇ ਚਲੇ ਗਏ ਹਨ।"