Neeraj Chopra Gold Medal Kuortane Games Javelin Throw: ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਭਾਰਤ ਦੇ ਨੀਰਜ ਚੋਪੜਾ ਨੇ ਇਕ ਵਾਰ ਫਿਰ ਕਮਾਲ ਕਰ ਦਿਖਾਇਆ ਹੈ। ਉਹਨਾਂ ਨੇ ਫਿਨਲੈਂਡ ਵਿੱਚ ਕੁਓਰਟੇਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ। ਨੀਰਜ ਨੇ ਸ਼ਨੀਵਾਰ ਨੂੰ ਇੱਥੇ 86.69 ਮੀਟਰ ਦੀ ਰਿਕਾਰਡ ਦੂਰੀ ਤੱਕ ਜੈਵਲਿਨ ਸੁੱਟਿਆ। ਦਿਲਚਸਪ ਗੱਲ ਇਹ ਹੈ ਕਿ ਕੋਈ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਿਆ। ਹਾਲ ਹੀ 'ਚ ਨੀਰਜ ਨੇ ਰਾਸ਼ਟਰੀ ਰਿਕਾਰਡ ਬਣਾਇਆ ਸੀ।



ਭਾਰਤ ਦੇ ਸਟਾਰ ਨੀਰਜ ਨੇ ਪਹਿਲੀ ਵਾਰ ਹੀ 86.69 ਮੀਟਰ ਤੱਕ ਜੈਵਲਿਨ ਸੁੱਟਿਆ, ਜਿਸ ਤੋਂ ਬਾਅਦ ਕੋਈ ਵੀ ਉਹਨਾਂ ਦੇ ਆਸ-ਪਾਸ ਵੀ ਨਹੀਂ ਪਹੁੰਚ ਸਕਿਆ। ਦਿਲਚਸਪ ਗੱਲ ਇਹ ਹੈ ਕਿ ਨੀਰਜ ਨੇ ਆਪਣੀ ਬਾਕੀ ਦੀਆਂ ਦੋ ਪਾਰੀਆਂ ਨੂੰ ਫਾਊਲ ਕਰਾਰ ਦਿੱਤਾ, ਤਾਂ ਜੋ ਉਹਨਾਂ ਦੇ ਨਾਂ ਦੇ ਸਾਹਮਣੇ ਛੋਟਾ ਸਕੋਰ ਨਾ ਆਵੇ। ਇਸ ਮੈਚ ਦੌਰਾਨ ਨੀਰਜ ਸੱਟ ਤੋਂ ਬਚ ਗਿਆ ਸੀ। ਜਦੋਂ ਉਹ ਆਪਣਾ ਬਰਛਾ ਸੁੱਟ ਰਹੇ ਸਨ ਤਾਂ ਅਚਾਨਕ ਉਹਨਾਂ ਦਾ ਪੈਰ ਤਿਲਕ ਗਿਆ। ਹਾਲਾਂਕਿ ਨੀਰਜ ਫਿਰ ਉੱਠੇ।



ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਇਸ ਕਾਰਨਾਮੇ ਤੋਂ ਖੁਸ਼ ਹੋ ਕੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕੀਤਾ ਹੈ। ਅਨੁਰਾਗ ਨੇ ਵੀਡੀਓ ਟਵੀਟ ਕਰਕੇ ਨੀਰਜ ਨੂੰ ਵਧਾਈ ਦਿੱਤੀ ਹੈ। ਅਨੁਰਾਗ ਠਾਕੁਰ ਨੇ ਵੀ ਨੀਰਜ ਦੀ ਤਾਰੀਫ ਕੀਤੀ ਹੈ।