Nassau County International Cricket Stadium: ਪਿਛਲੇ ਦੋ ਮਹੀਨਿਆਂ ਤੋਂ ਖ਼ਬਰਾਂ ਵਿੱਚ ਬਣਿਆ ਨਿਊਯਾਰਕ ਦਾ ਨਸਾਓ ਸਟੇਡੀਅਮ(Nassau Stadium) ਹੁਣ ਟੁੱਟਣ ਜਾ ਰਿਹਾ ਹੈ। ਜੀ ਹਾਂ, ਇਸ ਸਟੇਡੀਅਮ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਸਟੇਡੀਅਮ ਲਗਭਗ 106 ਦਿਨਾਂ ਵਿੱਚ ਪੂਰਾ ਹੋਇਆ। ਇਸ ਦੇ ਨਿਰਮਾਣ 'ਤੇ ਕਰੀਬ 250 ਕਰੋੜ ਰੁਪਏ ਦੀ ਲਾਗਤ ਆਈ ਹੈ।


ਭਾਰਤ ਨੇ ਨਿਊਯਾਰਕ ਦੇ ਨਸਾਓ ਸਟੇਡੀਅਮ 'ਚ ਹੀ ਜਿੱਤ ਦੀ ਹੈਟ੍ਰਿਕ ਲਗਾਈ ਹੈ। ਟੀਮ ਇੰਡੀਆ (India Team) ਨੇ ਇਸ ਮੈਦਾਨ 'ਤੇ 2024 ਟੀ-20 ਵਿਸ਼ਵ ਕੱਪ 'ਚ ਹੁਣ ਤੱਕ ਆਪਣੇ ਸਾਰੇ ਮੈਚ ਖੇਡੇ ਹਨ। ਇਸ ਮੈਦਾਨ 'ਤੇ ਭਾਰਤ-ਪਾਕਿਸਤਾਨ(India Vs Pakistan) ਮੈਚ ਵੀ ਖੇਡਿਆ ਗਿਆ ਸੀ। ਇੱਥੋਂ ਦੀ ਪਿੱਚ ਵੀ ਕਾਫੀ ਵਿਵਾਦਾਂ 'ਚ ਰਹੀ। ਅਸਲ 'ਚ ਇਸ ਮੈਦਾਨ 'ਤੇ 100 ਦੌੜਾਂ ਬਣਾਉਣੀਆਂ ਵੀ ਮੁਸ਼ਕਿਲ ਹੋ ਰਹੀਆਂ ਸਨ।






ਨਸਾਓ ਸਟੇਡੀਅਮ ਕਿਉਂ ਢਾਹਿਆ ਜਾ ਰਿਹਾ ਹੈ?


ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਸਟੇਡੀਅਮ ਨੂੰ ਕਿਉਂ ਢਾਹਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਦਾ ਨਸਾਓ ਸਟੇਡੀਅਮ 2024 ਟੀ-20 ਵਿਸ਼ਵ ਕੱਪ ਲਈ ਹੀ ਬਣਾਇਆ ਗਿਆ ਸੀ। ਇਹ ਇੱਕ ਅਸਥਾਈ ਸਟੇਡੀਅਮ ਸੀ। ਜਿੱਥੇ ਬਾਹਰੋਂ ਪਿੱਚਾਂ ਵੀ ਲਿਆਂਦੀਆਂ ਗਈਆਂ ਸਨ। ਸਟੇਡੀਅਮ ਨੂੰ ਢਾਹੁਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸਟੇਡੀਅਮ ਨੂੰ ਬੁਲਡੋਜ਼ਰਾਂ ਅਤੇ ਕ੍ਰੇਨਾਂ ਨਾਲ ਢਾਹਿਆ ਜਾ ਰਿਹਾ ਹੈ।


ਜਾਣੋ ਕੀ ਸੀ ਇਸ ਸਟੇਡੀਅਮ ਦੀ ਖਾਸੀਅਤ ?


ਨਿਊਯਾਰਕ ਦਾ ਨਸਾਓ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਮਾਡਿਊਲਰ ਸਟੇਡੀਅਮ ਸੀ। ਇੱਥੇ ਕਰੀਬ 30 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਹੂਲਤ ਸੀ। ਇੱਥੇ ਦੀ ਪਿੱਚ ਆਸਟ੍ਰੇਲੀਆ ਵਿੱਚ ਤਿਆਰ ਕੀਤੀ ਗਈ ਸੀ ਤੇ ਫਿਰ ਵਿਸ਼ੇਸ਼ ਡਰਾਪ ਇਨ ਕੀਤਾ ਗਈ ਸੀ। 2024 ਟੀ-20 ਵਿਸ਼ਵ ਕੱਪ ਵਿੱਚ ਇੱਥੇ ਕੁੱਲ ਅੱਠ ਮੈਚ ਖੇਡੇ ਗਏ ਸਨ। ਭਾਰਤੀ ਟੀਮ ਨੇ ਇੱਥੇ ਪਾਕਿਸਤਾਨ ਦੇ ਖਿਲਾਫ 119 ਦੌੜਾਂ ਦੇ ਸਕੋਰ ਦਾ ਬਚਾਅ ਕੀਤਾ, ਜਦਕਿ ਦੱਖਣੀ ਅਫਰੀਕਾ ਨੇ ਇੱਥੇ ਬੰਗਲਾਦੇਸ਼ ਖਿਲਾਫ 113 ਦੌੜਾਂ ਦਾ ਬਚਾਅ ਕੀਤਾ। ਹਾਲਾਂਕਿ ਕੈਨੇਡਾ ਨੇ ਇੱਥੇ ਸਭ ਤੋਂ ਵੱਡਾ ਸਕੋਰ ਬਣਾਇਆ। ਕੈਨੇਡਾ ਨੇ ਇੱਥੇ 137 ਦੌੜਾਂ ਬਣਾਈਆਂ ਸਨ, ਜੋ ਸਭ ਤੋਂ ਵੱਧ ਸਕੋਰ ਸੀ। ਇੱਥੋਂ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਕਾਫੀ ਮਦਦਗਾਰ ਰਹੀ। ਇਸ ਮੈਦਾਨ 'ਤੇ ਸ਼੍ਰੀਲੰਕਾ ਦੀ ਟੀਮ ਸਿਰਫ 77 ਦੌੜਾਂ 'ਤੇ ਹੀ ਢੇਰ ਹੋ ਗਈ ਅਤੇ ਫਿਰ 78 ਦੌੜਾਂ ਦੇ ਟੀਚੇ 'ਚ ਦੱਖਣੀ ਅਫਰੀਕਾ ਦੇ ਪਸੀਨੇ ਛੁੱਟ ਗਏ।