ਨਵੀਂ ਦਿੱਲੀ: ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ 2023 ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਫੁਟਬਾਲ ਲਈ ਸੰਯੁਕਤ ਮੇਜ਼ਬਾਨੀ ਮਿਲੀ ਹੈ। ਵਿਸ਼ਵ ਦੀ ਫੁਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਫੀਫਾ ਨੇ ਕਿਹਾ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਫੁਟਬਾਲ ਫੈਡਰੇਸ਼ਨ ਨੇ 35 ਵੋਟਾਂ ਚੋਂ 22 ਜਿੱਤੀਆਂ ਤੇ ਟੂਰਨਾਮੈਂਟ ਦੀ ਮੇਜ਼ਬਾਨੀ ਹਾਸਲ ਕੀਤੀ। ਇਸ ਤੋਂ ਇਲਾਵਾ ਇਸ ਦੌਰਾਨ ਕੋਲੰਬੀਆ ਫੁਟਬਾਲ ਐਸੋਸੀਏਸ਼ਨ ਨੂੰ 13 ਵੋਟਾਂ ਪ੍ਰਾਪਤ ਹੋਈਆਂ।




ਇਸ ਤੋਂ ਪਹਿਲਾਂ ਐਫਸੀ ਦੇ ਪ੍ਰਧਾਨ ਸ਼ੇਖ ਸਲਮਾਨ ਬਿਨ ਇਬਰਾਹਿਮ ਅਲ ਖਲੀਫਾ ਨੇ ਜਾਪਾਨ ਦੇ ਅਪੀਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਏਸ਼ੀਅਨ ਮੈਂਬਰਾਂ ਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਆਸਟਰੇਲੀਆ-ਨਿਊਜ਼ੀਲੈਂਡ ਇਸ ਤੋਂ ਪਹਿਲਾਂ ਕਦੇ ਵੀ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰ ਸਕਿਆ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਫੈਡਰੇਸ਼ਨਾਂ ਸਾਂਝੇ ਤੌਰ 'ਤੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗੀ।



ਦੱਸ ਦਈਏ ਕਿ ਨਿਊਜ਼ੀਲੈਂਡ ਓਸਿਆਨਾ ਫੁਟਬਾਲ ਕਨਫੈਡਰੇਸ਼ਨ ਦਾ ਮੈਂਬਰ ਹੈ। ਉਸ ਦੇ ਫੀਫਾ ਕੌਂਸਲ ‘ਚ ਤਿੰਨ ਮੈਂਬਰ ਹਨ। ਇਹ ਟੂਰਨਾਮੈਂਟ 10 ਜੁਲਾਈ ਤੋਂ 20 ਅਗਸਤ 2023 ਤੱਕ ਖੇਡਿਆ ਜਾਵੇਗਾ ਤੇ 24 ਦੀ ਬਜਾਏ 32 ਟੀਮਾਂ ਦੁਆਰਾ ਖੇਡੇ ਜਾਣਗੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904