ਵੇਲਿੰਗਟਨ: ਨਿਊਜ਼ੀਲੈਂਡ ਨੇ ਇੱਥੇ ਬੇਸਿਨ ਰਿਜ਼ਰਵ ਮੈਦਾਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਹੀ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕੀਤੀ। ਨਿਊਜ਼ੀਲੈਂਡ ਨੇ ਭਾਰਤ ਦੀ ਪਹਿਲੀ ਪਾਰੀ 'ਚ 165 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਪਹਿਲੀ ਪਾਰੀ 'ਚ 348 ਰਨ ਬਣਾ ਕੇ ਉਸ 'ਤੇ 183 ਰਨਾਂ ਦੀ ਬੜ੍ਹਤ ਲੈ ਲਈ।
ਦੂਸਰੀ ਪਾਰੀ 'ਚ ਭਾਰਤੀ ਬੱਲੇਬਾਜ਼ ਵੱਡਾ ਸਕੋਰ ਨਹੀਂ ਕਰ ਸਕੇ ਤੇ ਸਿਰਫ 191 ਰਨ ਹੀ ਬਣਾ ਸਕੇ। ਇਸ ਨਾਲ ਨਿਊਜ਼ੀਲੈਂਡ ਨੂੰ ਜਿੱਤ ਲਈ ਸਿਰਫ 9 ਰਨ ਹੀ ਚਾਹੀਦੇ ਸੀ, ਜੋ ਉਸ ਨੇ ਬਿਨ੍ਹਾਂ ਕਿਸੇ ਵਿਕਟ ਗੁਆਏ ਬਣਾ ਲਏ।
ਭਾਰਤ ਨੇ ਚੌਥੇ ਦਿਨ ਦੀ ਸ਼ੁਰੂਆਤ 4 ਵਿਕਟ ਦੇ ਨੁਕਸਾਨ 'ਤੇ 144 ਰਨਾਂ ਦੇ ਨਾਲ ਕੀਤੀ। ਉਹ ਆਪਣੇ ਖਾਤੇ 'ਚ 47 ਰਨ ਜੋੜ ਕੇ ਬਾਕੀ ਦੇ 6 ਵਿਕਟ ਗੁਆ ਕੇ ਪਵੇਲੀਅਨ ਪਰਤ ਗਏ। ਟੀਮ ਸਾਉਦੀ ਨੇ ਦੂਸਰੀ ਪਾਰੀ 'ਚ ਨਿਉਜ਼ੀਲੈਂਡ ਲਈ ਪੰਜ ਵਿਕਟ ਲਏ। ਉੱਥੇ ਹੀ ਟਰੇਂਟ ਬਾਲਟ ਨੇ 4 ਵਿਕਟ ਲਏ।
IND v NZ 1ST Test: ਭਾਰਤ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ 10 ਵਿਕਟ ਨਾਲ ਹਰਾਇਆ
ਏਬੀਪੀ ਸਾਂਝਾ
Updated at:
24 Feb 2020 11:27 AM (IST)
ਨਿਊਜ਼ੀਲੈਂਡ ਨੇ ਇੱਥੇ ਬੇਸਿਨ ਰਿਜ਼ਰਵ ਮੈਦਾਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਹੀ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕੀਤੀ।
Wellington: New Zealand's Kane Williamson bats against India during the first cricket test between India and New Zealand at the Basin Reserve in Wellington, New Zealand, Saturday, Feb. 22, 2020. AP/PTI(AP2_22_2020_000012B)
- - - - - - - - - Advertisement - - - - - - - - -