Neeraj Chopra Qualifies for Javelin Throw Final Paris Olympics 2024: ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਪੁਰਸ਼ ਜੈਵਲਿਨ ਥ੍ਰੋਅ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਨੀਰਜ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਸੀ, ਜਿੱਥੇ ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਿੱਧੇ ਫਾਈਨਲ ਲਈ ਕੁਆਲੀਫਾਈ ਕਰਨ ਲਈ 84 ਮੀਟਰ ਦਾ ਨਿਸ਼ਾਨ ਤੈਅ ਕੀਤਾ ਗਿਆ ਸੀ। ਨੀਰਜ ਤੋਂ ਇਲਾਵਾ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਵੀ 86.59 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।



ਨੀਰਜ ਚੋਪੜਾ ਦਾ ਇਸ ਸੀਜ਼ਨ ਦਾ ਸਰਵੋਤਮ ਥਰੋਅ 88.36 ਮੀਟਰ ਸੀ, ਜੋ ਉਸ ਨੇ ਦੋਹਾ ਡਾਇਮੰਡ ਲੀਗ 2024 ਵਿੱਚ ਹਾਸਲ ਕੀਤਾ ਸੀ। ਭਾਵ, ਪੈਰਿਸ ਓਲੰਪਿਕ 2024 ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 89.34 ਮੀਟਰ ਦੀ ਦੂਰੀ ਤੈਅ ਕਰਕੇ ਉਸ ਨੇ ਇਸ ਸੀਜ਼ਨ ਦੇ ਸਰਵੋਤਮ ਥਰੋਅ ਵਿੱਚ ਸੁਧਾਰ ਕੀਤਾ ਹੈ। ਕੁਆਲੀਫਿਕੇਸ਼ਨ ਰਾਊਂਡ ਵਿੱਚ ਦੂਜੇ ਭਾਰਤੀ ਅਥਲੀਟ ਕਿਸ਼ੋਰ ਜੇਨਾ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਰਾਊਂਡ ਵਿੱਚ ਉਸ ਦਾ ਸਰਵੋਤਮ ਥਰੋਅ 80.73 ਮੀਟਰ ਸੀ, ਪਰ ਇਹ ਥਰੋਅ ਕਿਸ਼ੋਰ ਨੂੰ ਫਾਈਨਲ ਵਿੱਚ ਜਗ੍ਹਾ ਨਹੀਂ ਦਵਾ ਸਕੀ।


ਕੁਆਲੀਫਿਕੇਸ਼ਨ ਰਾਊਂਡ ਵਿੱਚ ਪਹਿਲੇ ਸਥਾਨ ’ਤੇ ਰਿਹਾ ਨੀਰਜ ਚੋਪੜਾ 


ਕੁਆਲੀਫਿਕੇਸ਼ਨ ਰਾਊਂਡ 'ਚ ਦੋਵਾਂ ਗਰੁੱਪਾਂ ਨੂੰ ਮਿਲਾਕੇ ਦੇਖੀਏ ਜਾਏ ਤਾਂ ਨੀਰਜ ਚੋਪੜਾ ਸਭ ਤੋਂ ਅੱਗੇ ਰਹੇ। ਉਨ੍ਹਾਂ ਨੇ 89.34 ਮੀਟਰ ਦੀ ਦੂਰੀ ਤੈਅ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਸ ਤੋਂ ਬਾਅਦ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.63 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟਿਆ। ਜਰਮਨੀ ਦੇ ਜੂਲੀਅਨ ਵੇਬਰ ਤੀਜੇ ਸਥਾਨ 'ਤੇ ਰਹੇ, ਜਿਨ੍ਹਾਂ ਨੇ 87.76 ਮੀਟਰ ਦੀ ਦੂਰੀ ਤੈਅ ਕੀਤੀ। ਜਦਕਿ ਪਾਕਿਸਤਾਨ ਦੇ ਅਰਸ਼ਦ ਨਦੀਮ 86.59 ਮੀਟਰ ਦੀ ਦੂਰੀ ਨਾਲ ਚੌਥੇ ਸਥਾਨ 'ਤੇ ਰਹੇ।



ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਲਈ ਘੱਟੋ-ਘੱਟ 12 ਐਥਲੀਟ ਕੁਆਲੀਫਾਈ ਕਰਦੇ ਹਨ। ਕੁੱਲ 7 ਐਥਲੀਟਾਂ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 84 ਮੀਟਰ ਦਾ ਅੰਕੜਾ ਪਾਰ ਕਰਕੇ ਸਿੱਧੇ ਫਾਈਨਲ ਵਿੱਚ ਥਾਂ ਬਣਾਈ ਹੈ। ਇਨ੍ਹਾਂ 7 ਐਥਲੀਟਾਂ ਤੋਂ ਬਾਅਦ ਬਿਹਤਰੀਨ ਥਰੋਅ ਕਰਨ ਵਾਲੇ ਪੰਜ ਐਥਲੀਟਾਂ ਨੂੰ ਫਾਈਨਲ 'ਚ ਐਂਟਰੀ ਮਿਲੇਗੀ। ਨੀਰਜ ਚੋਪੜਾ ਹੁਣ ਸੋਨ ਤਗਮੇ ਲਈ 8 ਅਗਸਤ ਨੂੰ ਹੋਣ ਵਾਲੇ ਫਾਈਨਲ ਵਿੱਚ ਐਕਸ਼ਨ ਵਿੱਚ ਨਜ਼ਰ ਆਉਣਗੇ।



Read MOre: Sports Breaking: ਸੀਰੀਜ਼ ਵਿਚਾਲੇ ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਕਪਤਾਨ ਦੇ ਘਰ ਨੂੰ ਲੋਕਾਂ ਨੇ ਲਗਾਈ ਅੱਗ