Paris Olympic 2024: ਓਲੰਪਿਕ ਖੇਡਾਂ ਵਿੱਚ ਨਾ ਸਿਰਫ਼ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦਾ ਸੁਪਨਾ ਟੁੱਟਾ ਹੈ, ਸਗੋਂ ਉਸ ਨੇ ਇੱਕ ਵੱਡਾ ਤਗ਼ਮਾ ਵੀ ਗੁਆ ਦਿੱਤਾ ਹੈ। ਬੁੱਧਵਾਰ (7 ਅਗਸਤ, 2024) ਨੂੰ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਵਿਨੇਸ਼ ਫੋਗਾਟ ਦੇ ਪ੍ਰਸ਼ੰਸਕ ਅਤੇ ਖੇਡ ਪ੍ਰੇਮੀ ਹੀ ਨਹੀਂ ਬਲਕਿ ਦੇਸ਼ ਦੀਆਂ ਮਸ਼ਹੂਰ ਹਸਤੀਆਂ ਦਾ ਵੀ ਦਿਲ ਟੁੱਟ ਗਿਆ। ਇਸ ਨਾਲ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ । ਹਾਲਾਂਕਿ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਫੋਗਾਟ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਉਹ ਚੈਂਪੀਅਨਜ਼ ਦੀ ਚੈਂਪੀਅਨ ਹੈ।


ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਦੇ ਜ਼ਰੀਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਵਿਨੇਸ਼ ਫੋਗਾਟ, ਤੁਸੀਂ ਚੈਂਪੀਅਨਜ਼ ਦੀ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦਾ ਸਦਮਾ ਦੁਖਦਾਈ ਹੈ।ਕਾਸ਼ ਸ਼ਬਦ ਉਸ ਨਿਰਾਸ਼ਾ ਦੀ ਭਾਵਨਾ ਨੂੰ ਪ੍ਰਗਟ ਕਰ ਸਕਣ ਜੋ ਮੈਂ ਇਸ ਸਮੇਂ ਅਨੁਭਵ ਕਰ ਰਿਹਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਲਚਕੀਲੇਪਣ ਦਾ ਪ੍ਰਤੀਕ ਹੋ। ਚੁਣੌਤੀਆਂ ਦਾ ਡੱਟਕੇ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਤੁਸੀਂ ਮਜ਼ਬੂਤ ਹੋ ਕੇ ਵਾਪਸ ਆਓ! ਅਸੀਂ ਸਾਰੇ ਤੁਹਾਡੇ ਨਾਲ ਹਾਂ।"



ਭਾਰਤੀ ਓਲੰਪਿਕ ਸੰਘ ਨੇ ਕੀ ਅਪਡੇਟ ਦਿੱਤਾ?


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਤੀਕਿਰਿਆ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਲੈ ਕੇ ਭਾਰਤੀ ਓਲੰਪਿਕ ਸੰਘ ਵੱਲੋਂ ਦਿੱਤੇ ਗਏ ਅਪਡੇਟ 'ਚ ਕਿਹਾ ਗਿਆ ਹੈ, ''ਪੂਰੀ ਰਾਤ ਟੀਮ ਦੀਆਂ ਬਿਹਤਰ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਵੇਰੇ ਵਿਨੇਸ਼ ਫੋਗਾਟ ਦਾ ਭਾਰ 50 ਕਿਲੋਗ੍ਰਾਮ ਤੋਂ ਕੁਝ ਗ੍ਰਾਮ ਵੱਧ ਸੀ।


ਫਿਲਹਾਲ ਦਲ ਇਸ ਸਮੇਂ ਹੋਰ ਕੋਈ ਟਿੱਪਣੀ ਨਹੀਂ ਕਰੇਗੀ। ਭਾਰਤੀ ਦਲ ਤੁਹਾਨੂੰ ਵਿਨੇਸ਼ ਫੋਗਾਟ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੀ ਹੈ। ਉਹ ਮੌਜੂਦਾ ਮੁਕਾਬਲਿਆਂ 'ਤੇ ਧਿਆਨ ਕੇਂਦਰਤ ਕਰਨਾ ਚਾਹੇਗੀ। ਭਾਰਤੀ ਪਹਿਲਵਾਨ ਨੂੰ UWW ਨਿਯਮਾਂ ਅਨੁਸਾਰ ਅੰਤਿਮ ਸਥਾਨ ਦਿੱਤਾ ਜਾਵੇਗਾ।


ਇੰਡੀਅਨ ਰੈਸਲਿੰਗ ਲਈ ਬਹੁਤ ਇਹ ਵੱਡਾ ਨੁਕਸਾਨ ਹੈ!


ਵਿਨੇਸ਼ ਫੋਗਾਟ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ਦੇ ਫਾਈਨਲ ਤੋਂ ਬਾਹਰ ਹੋ ਗਈ ਹੈ। ਕਾਰਨ- ਉਸਦਾ ਭਾਰ। ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਫਾਈਨਲ ਤੋਂ ਪਹਿਲਾਂ ਉਸ ਦਾ ਬਾਹਰ ਹੋਣਾ ਨਾ ਸਿਰਫ਼ ਨਿੱਜੀ ਨੁਕਸਾਨ ਹੈ ਸਗੋਂ ਭਾਰਤੀ ਕੁਸ਼ਤੀ ਅਤੇ ਦੇਸ਼ ਲਈ ਵੀ ਵੱਡਾ ਝਟਕਾ ਹੈ। ਅਜਿਹਾ ਇਸ ਲਈ ਕਿਉਂਕਿ ਉਹ ਸੋਨ ਤਗਮਾ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਸੀ।