ਨਵੀਂ ਦਿੱਲੀ: ਵਰਲਡ ਕੱਪ 2019 ‘ਚ ਟੀਮ ਇੰਡੀਆ ਦੀ ਜੇਤੂ ਮੁਹਿੰਮ ਜਾਰੀ ਹੈ। ਭਾਰਤੀ ਟੀਮ ਨੇ ਆਪਣੇ ਛੇ ਮੁਕਾਬਲਿਆਂ ਚੋਂ ਪੰਜ ‘ਚ ਜਿੱਤ ਹਾਸਲ ਕੀਤੀ ਹੈ ਜਦਕਿ ਇੱਕ ਮੈਚ ਬਾਰਿਸ਼ ਕਰਕੇ ਕੈਂਸਿਲ ਹੋ ਗਿਆ ਸੀ। ਹੁਣ ਭਾਰਤੀ ਟੀਮ 30 ਜੂਨ ਐਤਵਾਰ ਨੂੰ ਮੇਜ਼ਬਾਨ ਟੀਮ ਇੰਗਲੈਨਡ ਨਾਲ ਭਿੜੇਗੀ। ਜਿਸ ‘ਤੇ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤ ਸਿੱਧਾ ਸੈਮੀਫਾਈਨਲ ‘ਚ ਪਹੁੰਚ ਜਾਵੇਗਾ।





ਇਸ ਦੇ ਨਾਲ ਹੀ ਬੀਤੇ ਦਿਨੀਂ ਭਾਰਤੀ ਟੀਮ ਦੀ ਜਰਸੀ ਦਾ ਰੰਗ ਬਦਲ ਦਿੱਤਾ ਹੈ। ਜੋ ਹੁਣ ਨੀਲੇ ਦੀ ਥਾਂ ਭਗਵਾ (ਓਰੇਂਜ) ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਹੈ ਕਿ ਮੈਚ ‘ਚ ਇੱਕ ਹੀ ਰੰਗ ਦੇ ਕਪੜੇ ਪਾ ਕੇ ਦੋ ਟੀਮਾਂ ਨਹੀ ਖੇਡ ਸਕਦੀਆਂ। ਭਾਰਤੀ ਟੀਮ ਆਪਣੀ ਨਵੀਂ ਜਰਸੀ ‘ਚ ਹੀ ਕੱਲ੍ਹ ਦੇ ਮੈਚ ‘ਚ ਮੈਦਾਨ ‘ਚ ਉਤਰੇਗੀ। ਇਸ ਤੋਂ ਪਹਿਲਾਂ ਭਾਰਤੀ ਟੀਮ ਦੀ ਨਵੀਂ ਜਰਸੀ ’ਚ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।





ਕਪਤਾਨ ਵਿਰਾਟ ਕੋਹਲੀ, ਵਿਕੇਟਕੀਪਰ ਮਹੇਂਦਰ ਸਿੰਘ ਧੋਨੀ ਅਤੇ ਬਾਕੀ ਟੀਮ ਨੇ ਨਵੀਂ ਜਰਸੀ ‘ਚ ਫੋਟੋਸ਼ੂਟ ਕਰਵਾਇਆ ਹੈ। ਇਸ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਧੁੰਮ ਮਚਾ ਰਹਿਆਂ ਹਨ। ਭਾਰਤ ਵਿਸ਼ਵ ਕੱਪ ਵਿੱਚ ਆਪਣਾ 7ਵਾਂ ਮੈਚ ਇੰਗਲੈਂਡ ਖ਼ਿਲਾਫ਼ ਖੇਡੇਗਾ। ਇੰਗਲੈਂਡ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਅਜੇ ਦੋ ਹੋਰ ਮੈਚ ਖੇਡਣੇ ਪੈਣਗੇ।