ਸ੍ਰੀਸੰਥ ਨੂੰ ਨਹੀਂ ਮਿਲੀ ਸਕਾਟਲੈਂਡ 'ਚ ਖੇਡਣ ਦੀ ਇਜਾਜ਼ਤ
ਖਬਰਾਂ ਅਨੁਸਾਰ ਸ੍ਰੀਸੰਥ ਨੂੰ ਸਕਾਟਲੈਂਡ 'ਚ ਇੱਕ ਕ੍ਰਿਕਟ ਲੀਗ ਖੇਡਣ ਲਈ BCCI ਵੱਲੋਂ ਇਜਾਜਤ ਨਹੀਂ ਮਿਲੀ ਹੈ। ਸਾਲ 2013 'ਚ ਸ੍ਰੀਸੰਥ 'ਤੇ IPL 'ਚ ਫਿਕਸਿੰਗ ਮਾਮਲੇ 'ਚ ਕ੍ਰਿਕਟ ਖੇਡਣ 'ਤੇ ਲਾਈਫ ਬੈਨ ਲਗਾ ਦਿੱਤਾ ਗਿਆ ਸੀ।
ਸਾਲ 2013 'ਚ ਰਾਜਸਥਾਨ ਰਾਇਲਸ ਦੇ ਗੇਂਦਬਾਜ਼ ਅੰਕਿਤ ਚਵਾਨ ਅਤੇ ਅਜੀਤ ਚੰਡੀਲਾ ਦੇ ਨਾਲ ਸ੍ਰੀਸੰਥ ਨੂੰ ਵੀ ਸਪਾਟ-ਫਿਕਸਿੰਗ ਮਾਮਲੇ 'ਚ ਗਿਰਫਤਾਰ ਕੀਤਾ ਗਿਆ ਸੀ। ਇਨ੍ਹਾਂ ਖਿਡਾਰੀਆਂ 'ਤੇ BCCI ਵੱਲੋਂ ਕ੍ਰਿਕਟ ਖੇਡਣ 'ਤੇ ਲਾਈਫ ਬੈਨ ਲਗਾ ਦਿੱਤਾ ਗਿਆ ਸੀ।
ਟੀਮ ਇੰਡੀਆ ਲਈ ਕਿਸੇ ਸਮੇਂ ਕ੍ਰਿਕਟ ਦੇ ਸਿਤਾਰੇ ਰਹੇ ਐਸ. ਸ੍ਰੀਸੰਥ ਨੂੰ ਕ੍ਰਿਕਟ 'ਚ ਵਾਪਸੀ ਦੀਆਂ ਕੋਸ਼ਿਸ਼ਾਂ 'ਚ ਕਾਮਯਾਬੀ ਮਿਲਦੀ ਨਜਰ ਨਹੀਂ ਆ ਰਹੀ।
ਹਾਲਾਂਕਿ ਸਾਲ 2015 'ਚ ਦਿੱਲੀ ਟਰਾਇਲ ਕੋਰਟ ਵੱਲੋਂ ਸਬੂਤਾਂ ਦੀ ਘਾਟ ਹੋਣ ਕਾਰਨ ਸ੍ਰੀਸੰਥ ਨੂੰ ਸਪਾਟ-ਫਿਕਸਿੰਗ ਮਾਮਲੇ 'ਚ ਕਲੀਨ ਚਿਟ ਦੇ ਦਿੱਤੀ ਗਈ ਸੀ।
ਸ੍ਰੀਸੰਥ ਨੇ ਟਵੀਟ ਕਰਕੇ ਉਮੀਦ ਜਾਹਿਰ ਕੀਤੀ ਕਿ ਓਹ ਜਲਦੀ ਹੀ ਕ੍ਰਿਕਟ ਮੈਦਾਨ 'ਤੇ ਵਾਪਸੀ ਕਰਨਗੇ।
ਪਰ BCCI ਨੇ ਸ੍ਰੀਸੰਥ ਨੂੰ ਇਜਾਜਤ ਨਹੀਂ ਦਿੱਤੀ। ਹਾਲਾਂਕਿ ਸ੍ਰੀਸੰਥ ਦਾ ਕਹਿਣਾ ਹੈ ਕਿ ਅਜੇ ਇਸ ਮਾਮਲੇ 'ਚ ਉਨ੍ਹਾਂ ਨੂੰ BCCI ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਸ੍ਰੀਸੰਥ ਨੇ ਬੀਤੇ ਸਾਲ ਵੀ ਅਜੇਹੀ ਕੋਸ਼ਿਸ਼ ਕੀਤੀ ਸੀ ਅਤੇ ਉਸ ਵੇਲੇ ਵੀ ਉਨ੍ਹਾਂ ਨੂੰ ਇਜਾਜਤ ਨਹੀਂ ਦਿੱਤੀ ਗਈ ਸੀ।
ਸ੍ਰੀਸੰਥ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਗਲੈਨਰੋਦਸ ਸੀ.ਸੀ. ਲਈ ਖੇਡਣ ਦੀ ਇਜਾਜਤ ਮਿਲ ਜਾਵੇਗੀ ਅਤੇ ਇਸੇ ਲਈ ਉਨ੍ਹਾਂ ਨੇ BCCI ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਵੀ ਮੰਗਿਆ ਸੀ।
Sreesanth @sreesanth36 13h13 hours ago ????????✌????️I will never ever give up cricket..I'm sure I will play international cricket again..God willing better than I ve ever played ..????????????