ਆਸਟ੍ਰੇਲੀਆ ਨੇ 202/5 'ਤੇ ਐਲਾਨੀ ਪਾਰੀ
ਏਬੀਪੀ ਸਾਂਝਾ | 17 Dec 2016 02:47 PM (IST)
1
ਆਸਟ੍ਰੇਲੀਆ ਦੀ ਟੀਮ ਨੂੰ ਦੂਜੀ ਪਾਰੀ 'ਚ ਜਲਦੀ ਹੀ 2 ਝਟਕੇ ਲੱਗੇ ਜਦ ਵਾਰਨਰ ਅਤੇ ਰੈਨਸ਼ਾ ਪੈਵਲੀਅਨ ਪਰਤ ਗਏ। ਪਰ ਫਿਰ ਕਪਤਾਨ ਸਮਿਥ ਨੇ 70 ਗੇਂਦਾਂ 'ਤੇ 63 ਰਨ ਦੀ ਪਾਰੀ ਖੇਡੀ ਅਤੇ ਆਸਟ੍ਰੇਲੀਆ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ।
2
ਉਸਮਾਨ ਖਵਾਜਾ ਨੇ 74 ਰਨ ਦੀ ਪਾਰੀ ਖੇਡੀ। ਆਸਟ੍ਰੇਲੀਆ ਨੇ 39 ਓਵਰਾਂ 'ਚ 202 ਰਨ ਬਣਾਕੇ ਪਾਰੀ ਐਲਾਨੀ ਅਤੇ ਪਾਕਿਸਤਾਨ ਸਾਹਮਣੇ 490 ਰਨ ਦਾ ਟੀਚਾ ਰਖਿਆ।
3
ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 429 ਰਨ ਬਣਾਏ ਸੀ ਜਿਸਦੇ ਜਵਾਬ 'ਚ ਪਾਕਿਸਤਾਨ ਦੀ ਟੀਮ ਪਹਿਲੀ ਪਾਰੀ 'ਚ 142 ਰਨ 'ਤੇ ਆਲ ਆਊਟ ਹੋ ਗਈ ਸੀ।
4
ਆਸਟ੍ਰੇਲੀਆ ਨੇ ਪਾਕਿਸਤਾਨ ਸਾਹਮਣੇ ਬ੍ਰਿਸਬੇਨ ਟੈਸਟ ਜਿੱਤਣ ਲਈ 490 ਰਨ ਦਾ ਵੱਡਾ ਟੀਚਾ ਰਖਿਆ ਹੈ। ਆਸਟ੍ਰੇਲੀਆ ਨੇ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ 202/5 'ਤੇ ਐਲਾਨੀ।
5
ਸਮਿਥ ਨੇ ਪਹਿਲੀ ਪਾਰੀ 'ਚ 130 ਰਨ ਦਾ ਯੋਗਦਾਨ ਪਾਇਆ ਸੀ। ਇਹ 7ਵਾਂ ਮੌਕਾ ਹੈ ਜਦ ਸਮਿਥ ਨੇ ਇੱਕੋ ਮੈਚ 'ਚ ਸੈਂਕੜਾ ਅਤੇ ਅਰਧ-ਸੈਂਕੜਾ ਠੋਕਿਆ ਹੈ।
6
ਸਮਿਥ ਦਾ ਕਮਾਲ
7
8
= 8">