ਕਰਾਚੀ: ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸਾਥੀ ਖਿਡਾਰੀ ਦਾਨਿਸ਼ ਕਨੇਰਿਆ ਦੇ ਨਾਲ ਕੁਝ ਪਾਕਿਸਤਾਨੀ ਕ੍ਰਿਕਟਰਾਂ ਨੇ ਪੱਖਪਾਤੀ ਵਤੀਰਾ ਕੀਤਾ ਅਤੇ ਉਸ ਨਾਲ ਖਾਣਾ ਵੀ ਨਹੀਂ ਖਾਦੇ ਸੀ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਹਿੰਦੂ ਸੀ। ਦਾਨਿਸ਼ ਨੇ ਅਖ਼ਤਰ ਦੇ ਦਾਅਵੇ ਦਾ ਸਮਰਥਨ ਕੀਤਾ ਹੈ। ਸ਼ੋਇਬ ਨੇ ਇੱਕ ਸ਼ੋਅ ਦੌਰਾਨ ਇਹ ਖੁਲਾਸਾ ਕੀਤਾ।


ਉਨ੍ਹਾਂ ਕਿਹਾ, “ਕਰੀਅਰ ‘ਚ ਮੈਂ ਟੀਮ ਦੇ ਦੋ ਤਿੰਨ ਖਿਡਾਰੀਆਂ ਨਾਲ ਲੜਾਈ ਵੀ ਕੀਤੀ ਕਿ ਜਦੋਂ ਉਹ ਖੇਤਰਵਾਦ ‘ਤੇ ਗੱਲ ਕਰਨ ਲੱਗੇ ਸੀ। ਕੌਣ ਕਰਾਚੀ ਤੋਂ ਹੈ, ਕੌਣ ਪੰਜਾਬ ਅਤੇ ਕੌਣ ਪੇਸ਼ਾਵਰ ਤੋਂ ਅਜਿਹੀਆਂ ਗੱਲਾਂ ਹੋਣ ਲੱਗੀਆਂ ਸੀ”। ਸ਼ੋਇਬ ਨੇ ਕਿਹਾ, “ਉਹ ਕਹਿੰਦੇ ਸੀ ਸਰ ਇਹ ਇੱਥੋਂ ਖਾਣਾ ਕਿਵੇਂ ਲੈ ਰਿਹਾ ਹੈ”।

ਉਨ੍ਹਾਂ ਕਿਹਾ, “ਉਸੇ ਹਿੰਦੂ ਨੇ ਇੰਗਲੈਂਡ ਖਿਲਾਫ ਸਾਨੂੰ ਟੇਸਟ ਜਿੱਤਾਇਆ। ਉਹ ਜੇਕਰ ਪਾਕਿਸਤਾਨ ਲਈ ਵਿਕੇਟ ਲੈ ਰਿਹਾ ਹੈ ਤਾਂ ਉਸ ਨੂੰ ਖੇਡਣਾ ਚਾਹਿਦਾ ਹੈ। ਅਸੀਂ ਕਨੇਰਿਆ ਦੀ ਕੋਸ਼ਿਸ਼ ਤੋਂ ਬਗੈਰ ਸੀਰੀਜ਼ ਨਹੀਂ ਜਿੱਤ ਸਕਦੇ ਸੀ, ਪਰ ਕਈ ਲੋਕ ਉਸ ਨੂੰ ਇਸ ਦਾ ਕ੍ਰੈਡਿਟ ਨਹੀਂ ਦਿੰਦੇ”।

ਕਨੇਰਿਆ ਨੇ ਕਿਹਾ ਕਿ ਜਦੋਂ ਮੈਂ ਖੇਡਦਾ ਸੀ ਤਾਂ ਕਿਸੇ ਨੂੰ ਕੁਝ ਬੋਲਣ ਦੀ ਮੇਰੀ ਹਿਮਤ ਨਹੀਂ ਸੀ ਪਰ ਹੁਣ ਮੇਰੇ ‘ਚ ਬੋਲਣ ਦੀ ਹਿਮਤ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਇੰਜਮਾਮ ਉਲ ਹਕ, ਮੁਹਮੰਦ ਯੁਸੂਫ ਅਤੇ ਯੁਨਿਸ ਭਰਾ ਨੇ ਵੀ ਹਮੇਸ਼ਾ ਉਸ ਦਾ ਸਾਥ ਦਿੱਤਾ।

ਦਾਨਿਸ਼ ਕਨੇਰਿਆ ਆਪਣੇ ਮਾਮਾ ਅਨਿਲ ਦਲਪਤ ਤੋਂ ਬਾਅਦ ਪਾਕਿਸਤਾਨ ਵੱਲੋਂ ਖੇਡਣ ਵਾਲੇ ਦੂਜੇ ਹਿੰਦੂ ਖਿਡਾਰੀ ਸੀ। ਉਨ੍ਹਾਂ ਨੇ ਪਾਕਿ ਲਈ 61 ਟੈਸਟ ‘ਚ 261 ਵਿਕਟ ਲਏ।