Pakistan vs England 3rd Test: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਰਾਵਲਪਿੰਡੀ 'ਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਦੌਰਾਨ ਇੱਕ ਹੈਰਾਨੀਜਨਕ ਹਾਦਸਾ ਵਾਪਰਿਆ। ਪਾਕਿਸਤਾਨ ਨੇ ਪਹਿਲੀ ਪਾਰੀ 'ਚ ਆਲ ਆਊਟ ਹੋਣ ਤੱਕ 344 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸਾਜਿਦ ਖਾਨ ਨੇ 48 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ ਸਾਜਿਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪਰ ਫਿਰ ਵੀ ਉਸ ਨੇ ਮੈਦਾਨ ਨਹੀਂ ਛੱਡਿਆ। ਸੱਟ ਲੱਗਣ ਕਾਰਨ ਸਾਜਿਦ ਦਾ ਵੀ ਖੂਨ ਵਹਿਣ ਲੱਗਿਆ ਸੀ। 


ਦਰਅਸਲ ਸਾਜਿਦ ਪਾਕਿਸਤਾਨ ਲਈ 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸੀ। ਇਸ ਦੌਰਾਨ ਉਹ 92ਵੇਂ ਓਵਰ ਦੀ ਚੌਥੀ ਗੇਂਦ 'ਤੇ ਜ਼ਖਮੀ ਹੋ ਗਏ। ਇੰਗਲੈਂਡ ਲਈ ਰੇਹਾਨ ਅਹਿਮਦ ਗੇਂਦਬਾਜ਼ੀ ਕਰ ਰਿਹਾ ਸੀ। ਉਸ ਦੀ ਗੇਂਦ ਸਾਜਿਦ ਦੇ ਹੈਲਮੇਟ 'ਚੋਂ ਲੰਘ ਕੇ ਉਸ ਦੀ ਠੋਡੀ 'ਤੇ ਜਾ ਲੱਗੀ। ਇਸ ਕਾਰਨ ਖੂਨ ਵਹਿਣਾ ਸ਼ੁਰੂ ਹੋ ਗਿਆ। ਹਾਲਾਂਕਿ ਉਸ ਨੇ ਫਿਰ ਵੀ ਮੈਦਾਨ ਨਹੀਂ ਛੱਡਿਆ। ਸਾਜਿਦ ਦੀ ਹਾਲਤ ਦੇਖ ਕੇ ਫਿਜ਼ੀਓ ਮੈਦਾਨ 'ਚ ਆ ਗਏ। ਉਸ ਨੇ ਮੁੱਢਲੀ ਸਹਾਇਤਾ ਦਿੱਤੀ। ਸਾਜਿਦ ਨੇ ਆਪਣੀ ਜਰਸੀ ਬਦਲੀ ਅਤੇ ਦੁਬਾਰਾ ਖੇਡਣਾ ਸ਼ੁਰੂ ਕਰ ਦਿੱਤਾ।

Read More: Sports News: ਸਾਊਥ ਅਫਰੀਕਾ ਅਤੇ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲੀ ਜਗ੍ਹਾ ਅਤੇ ਕੌਣ ਹੋਇਆ ਬਾਹਰ



ਪਾਕਿਸਤਾਨ ਲਈ ਸਾਜਿਦ ਦਾ ਜ਼ਬਰਦਸਤ ਪ੍ਰਦਰਸ਼ਨ -


ਸਾਜਿਦ ਨੇ ਰਾਵਲਪਿੰਡੀ ਟੈਸਟ 'ਚ ਪਾਕਿਸਤਾਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ 6 ਵਿਕਟਾਂ ਲਈਆਂ ਸਨ। ਸਾਜਿਦ ਨੇ 29.2 ਓਵਰਾਂ 'ਚ 128 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਸਾਜਿਦ ਨੇ ਬੱਲੇਬਾਜ਼ੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 48 ਗੇਂਦਾਂ ਦਾ ਸਾਹਮਣਾ ਕਰਦਿਆਂ 48 ਦੌੜਾਂ ਬਣਾਈਆਂ। ਸਾਜੀਤ ਨੇ 2 ਚੌਕੇ ਅਤੇ 4 ਛੱਕੇ ਲਗਾਏ। ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 344 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਦੂਜੀ ਪਾਰੀ 'ਚ 3 ਵਿਕਟਾਂ ਗੁਆ ਕੇ 24 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਸਾਜਿਦ ਨੇ 1 ਵਿਕਟ ਲਈ।


ਸ਼ਕੀਲ ਨੇ ਜੜਿਆ ਸੈਂਕੜਾ-


ਪਾਕਿਸਤਾਨ ਲਈ ਪਹਿਲੀ ਪਾਰੀ 'ਚ ਸਾਊਦ ਸ਼ਕੀਲ ਨੇ ਸੈਂਕੜਾ ਲਗਾਇਆ। ਉਸ ਨੇ 223 ਗੇਂਦਾਂ ਦਾ ਸਾਹਮਣਾ ਕਰਦੇ ਹੋਏ 134 ਦੌੜਾਂ ਬਣਾਈਆਂ। ਉਸ ਨੇ 5 ਚੌਕੇ ਲਾਏ। ਸਾਜਿਦ ਅਲੀ ਨੇ 48 ਦੌੜਾਂ ਦਾ ਯੋਗਦਾਨ ਦਿੱਤਾ। ਨੋਮਾਨ ਅਲੀ ਨੇ 45 ਦੌੜਾਂ ਦੀ ਪਾਰੀ ਖੇਡੀ।