Pak Vs Ban, Shaheen Afridi: ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਖੇਡ ਦਿਖਾਈ, ਪਰ ਉਹ ਟੂਰਨਾਮੈਂਟ ਨਹੀਂ ਜਿੱਤ ਸਕੀ। ਫਿਲਹਾਲ ਪਾਕਿਸਤਾਨ ਦੀ ਟੀਮ ਬੰਗਲਾਦੇਸ਼ 'ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਸ਼ਨੀਵਾਰ ਨੂੰ ਜਦੋਂ ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ ਖੇਡਿਆ ਜਾ ਰਿਹਾ ਸੀ ਤਾਂ ਕੁਝ ਅਜਿਹਾ ਹੋਇਆ ਜਿਸ ਮਗਰੋਂ ਨਵੀਂ ਬਹਿਸ ਛਿੱੜੀ।
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਗੇਂਦਬਾਜ਼ੀ ਕਰਦੇ ਹੋਏ ਗੇਂਦ ਸੁੱਟ ਕੇ ਬੰਗਲਾਦੇਸ਼ੀ ਬੱਲੇਬਾਜ਼ ਨੂੰ ਝਟਕਾ ਦਿੱਤਾ।ਸ਼ਾਹੀਨ ਸ਼ਾਹ ਅਫਰੀਦੀ ਨੇ ਅਜਿਹਾ ਕਰਨ ਤੋਂ ਤੁਰੰਤ ਬਾਅਦ ਮੁਆਫੀ ਮੰਗੀ ਪਰ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਰਅਸਲ ਢਾਕਾ 'ਚ ਖੇਡੇ ਜਾ ਰਹੇ ਦੂਜੇ ਟੀ-20 ਮੈਚ 'ਚ ਬੰਗਲਾਦੇਸ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ। ਪਾਰੀ ਦੇ ਤੀਜੇ ਓਵਰ 'ਚ ਸ਼ਾਹੀਨ ਅਫਰੀਦੀ ਗੇਂਦਬਾਜ਼ੀ ਕਰਨ ਆਇਆ ਤਾਂ ਅਫੀਫ ਹੁਸੈਨ ਨੇ ਦੂਜੀ ਗੇਂਦ 'ਤੇ ਛੱਕਾ ਜੜ ਦਿੱਤਾ। ਇਸ ਤੋਂ ਬਾਅਦ ਜਦੋਂ ਸ਼ਾਹੀਨ ਅਫਰੀਦੀ ਨੇ ਅਗਲੀ ਗੇਂਦ ਸੁੱਟੀ ਤਾਂ ਆਫੀਫ ਨੇ ਸਿੱਧੀ ਖੇਡੀ ਅਤੇ ਉਹ ਗੇਂਦ ਸ਼ਾਹੀਨ ਦੇ ਕੋਲ ਪਹੁੰਚ ਗਈ।
ਪਰ ਅਗਲੇ ਹੀ ਸੈਕਿੰਡ ਸ਼ਾਹੀਨ ਨੇ ਉਹ ਗੇਂਦ ਸਿੱਧੀ ਆਫੀਫ ਵੱਲ ਸੁੱਟ ਦਿੱਤੀ, ਗੇਂਦ ਉਸ ਦੀ ਲੱਤ 'ਤੇ ਲੱਗੀ ਅਤੇ ਆਫੀਫ ਜ਼ਮੀਨ 'ਤੇ ਡਿੱਗ ਗਿਆ। ਬਾਅਦ 'ਚ ਪਾਕਿਸਤਾਨੀ ਟੀਮ ਦੇ ਹੋਰ ਖਿਡਾਰੀ ਨੇੜੇ ਆਏ ਤਾਂ ਸ਼ਾਹੀਨ ਨੇ ਵੀ ਬਾਅਦ 'ਚ ਅਫੀਫ ਤੋਂ ਮੁਆਫੀ ਮੰਗ ਲਈ। ਪਰ ਛੱਕਾ ਖਾਣ ਤੋਂ ਬਾਅਦ ਸ਼ਾਹੀਨ ਅਫਰੀਦੀ ਦੇ ਚਿਹਰੇ 'ਤੇ ਜਿਸ ਤਰ੍ਹਾਂ ਦੀ ਨਿਰਾਸ਼ਾ ਦਿਖਾਈ ਦੇ ਰਹੀ ਸੀ, ਉਸ ਤੋਂ ਸਮਝਿਆ ਜਾ ਸਕਦਾ ਹੈ ਕਿ ਅਜਿਹਾ ਗੁੱਸੇ 'ਚ ਹੋਇਆ ਹੈ।
ਹਾਲਾਂਕਿ ਇਸ ਮੈਚ 'ਚ ਸ਼ਾਹੀਨ ਅਫਰੀਦੀ ਨੇ ਚੰਗੀ ਗੇਂਦਬਾਜ਼ੀ ਕੀਤੀ। ਆਪਣੇ ਚਾਰ ਓਵਰਾਂ ਵਿੱਚ, ਉਸਨੇ 15 ਦੌੜਾਂ ਦਿੱਤੀਆਂ, ਦੋ ਵਿਕਟਾਂ ਲਈਆਂ। ਉਸ ਨੇ ਆਪਣੇ ਪੂਰੇ ਸਪੈੱਲ 'ਚ ਸਿਰਫ ਇਕ ਛੱਕਾ ਲਗਾਇਆ, ਜਿਸ ਤੋਂ ਬਾਅਦ ਉਹ ਆਪਣਾ ਕੂਲ ਗੁਆ ਬੈਠਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਦੀ ਟੀਮ ਸਿਰਫ਼ 108 ਦੌੜਾਂ ਹੀ ਬਣਾ ਸਕੀ।