Pankaj Advani World Billiards Championship 2023: ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਇਤਿਹਾਸ ਰਚਿਆ ਹੈ। ਉਸ ਨੇ ਮੰਗਲਵਾਰ ਨੂੰ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਸੌਰਵ ਕੋਠਾਰੀ ਨੂੰ ਹਰਾਇਆ। ਇਸ ਨਾਲ ਪੰਕਜ ਨੇ 26ਵੀਂ ਵਾਰ IBSF ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਸੌਰਵ ਵੀ ਇੱਕ ਭਾਰਤੀ ਖਿਡਾਰੀ ਹੈ। ਪਰ ਉਹ ਫਾਈਨਲ 'ਚ ਪੰਕਜ ਦੇ ਖਿਲਾਫ ਨਹੀਂ ਟਿਕ ਸਕਿਆ।
ਪੰਕਜ ਨੇ ਆਪਣਾ ਪਹਿਲਾ ਵਿਸ਼ਵ ਖਿਤਾਬ 2005 ਵਿੱਚ ਜਿੱਤਿਆ ਸੀ। ਉਹ ਲੌਗ ਫਾਰਮੈਟ ਵਿੱਚ ਨੌਂ ਵਾਰ ਖਿਤਾਬ ਜਿੱਤ ਚੁੱਕਾ ਹੈ, ਇਸਦੇ ਨਾਲ ਹੀ ਪੁਆਇੰਟ ਫਾਰਮੈਟ ਵਿੱਚ ਅੱਠ ਵਾਰ ਚੈਂਪੀਅਨ ਰਿਹਾ ਹੈ। ਇਸ ਤੋਂ ਇਲਾਵਾ ਉਹ ਇੱਕ ਵਾਰ ਵਿਸ਼ਵ ਟੀਮ ਬਿਲੀਅਰਡਸ ਚੈਂਪੀਅਨਸ਼ਿਪ ਜਿੱਤਣ ਵਿੱਚ ਵੀ ਸਫਲ ਰਿਹਾ। ਅਡਵਾਨੀ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਹਮਵਤਨ ਭਾਰਤੀ ਰੁਪੇਸ਼ ਸ਼ਾਹ ਨੂੰ 900-273 ਨਾਲ ਹਰਾਇਆ ਸੀ। ਕੋਠਾਰੀ ਨੇ ਸੈਮੀਫਾਈਨਲ 'ਚ ਧਰੁਵ ਸੀਤਵਾਲਾ ਨੂੰ 900-756 ਨਾਲ ਹਰਾਇਆ ਸੀ।
ਪੰਕਜ ਨੇ ਸੈਮੀਫਾਈਨਲ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਵਿਸ਼ਵ ਬਿਲੀਅਰਡਸ ਅਤੇ ਸਨੂਕਰ ਦੇ 26 ਵਾਰ ਦੇ ਚੈਂਪੀਅਨ ਪੰਕਜ ਨੇ ਸੈਮੀਫਾਈਨਲ ਵਿੱਚ ਰੂਪੇਸ਼ ਸ਼ਾਹ ਨੂੰ ਹਰਾਇਆ। ਇਸ ਨਾਲ ਉਸ ਨੇ ਫਾਈਨਲ ਵਿੱਚ ਥਾਂ ਬਣਾਈ ਸੀ। ਪੰਕਜ ਨੇ ਰੂਪੇਸ਼ ਨੂੰ 900-273 ਨਾਲ ਹਰਾਇਆ ਸੀ। ਸੌਰਵ ਕੋਠਾਰੀ ਦੀ ਗੱਲ ਕਰੀਏ ਤਾਂ ਉਸ ਨੇ ਦੂਜੇ ਸੈਮੀਫਾਈਨਲ ਵਿੱਚ ਧਰੁਵ ਸੀਤਵਾਲਾ ਨੂੰ ਹਰਾਇਆ ਸੀ। ਕੋਠਾਰੀ ਨੇ ਇਸ ਮੈਚ 'ਚ 900-756 ਨਾਲ ਰੋਮਾਂਚਕ ਜਿੱਤ ਹਾਸਲ ਕੀਤੀ ਸੀ।
ਕਾਬਿਲੇਗੌਰ ਹੈ ਕਿ ਪੰਕਜ ਅਡਵਾਨੀ ਦਾ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਸਨੇ 1999 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। ਪੰਕਜ ਨੇ ਇੰਗਲੈਂਡ 'ਚ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ। ਉਸਨੇ 2005 ਵਿੱਚ IBSF ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਉਹ ਗ੍ਰੈਂਡ ਡਬਲ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ। ਉਸ ਨੇ ਭਾਰਤ ਲਈ ਸੋਨ ਤਮਗਾ ਵੀ ਜਿੱਤਿਆ ਹੈ। ਪੰਕਜ ਨੇ ਏਸ਼ਿਆਈ ਖੇਡਾਂ 2010 ਵਿੱਚ ਸੋਨ ਤਗ਼ਮਾ ਹਾਸਲ ਕੀਤਾ ਸੀ। ਉਸਨੇ ਸਿੰਗਲਜ਼ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਉਹ 2006 ਦੀਆਂ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤ ਚੁੱਕੇ ਹਨ। ਇਹ ਦੋਹਾ ਵਿਖੇ ਆਯੋਜਿਤ ਕੀਤਾ ਗਿਆ ਸੀ।