ਰਵਨੀਤ ਕੌਰ



Republic Day 2022:
ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਸੂਬੇਦਾਰ ਨੀਰਜ ਚੋਪੜਾ (Tokyo Olympics) ਨੂੰ 'ਪਰਮ ਵਿਸ਼ਿਸ਼ਟ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ 26 ਜਨਵਰੀ ਨੂੰ ਦਿੱਤਾ ਜਾਵੇਗਾ। ਨੀਰਜ ਭਾਰਤੀ ਫੌਜ ਦੀ ਰਾਜਪੂਤਾਨਾ ਰਾਈਫਲਜ਼ 'ਚ ਤਾਇਨਾਤ ਹੈ।







ਹੁਣ ਤਕ ਨੀਰਜ ਨੂੰ ਕਈ ਸਨਮਾਨ ਮਿਲ ਚੁੱਕੇ ਹਨ। ਨੀਰਜ ਟ੍ਰੈਕ ਐਂਡ ਫੀਲਡ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਹੈ। ਉਸਨੇ ਟੋਕੀਓ 'ਚ ਹੋਈਆਂ ਓਲੰਪਿਕ ਖੇਡਾਂ 'ਚ 87.58 ਮੀਟਰ ਦੂਰ ਜੈਵਲਿਨ ਸੁੱਟ ਕੇ ਤਮਗਾ ਜਿੱਤਿਆ ਸੀ। ਪਿਛਲੇ ਸਾਲ ਨਵੰਬਰ 'ਚ ਉਨ੍ਹਾਂ ਨੂੰ 'ਮੇਜਰ ਧਿਆਨ ਚੰਦ ਖੇਡ ਰਤਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।


ਇਹ ਸਨਮਾਨ ਕਿਸ ਨੂੰ ਦਿੱਤਾ ਜਾਂਦਾ ਹੈ?


ਪਰਮ ਵਿਸ਼ਿਸ਼ਟ ਸੇਵਾ ਮੈਡਲ (PVSM) ਭਾਰਤ ਦਾ ਇਕ ਫੌਜੀ ਪੁਰਸਕਾਰ ਹੈ। ਇਹ ਸ਼ਾਂਤੀ ਅਤੇ ਸੇਵਾ ਦੇ ਖੇਤਰ 'ਚ ਬੇਮਿਸਾਲ ਕੰਮ ਕਰਨ ਵਾਲੇ ਰੱਖਿਆ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਹੈ। ਭਾਰਤੀ ਆਰਮਡ ਫੋਰਸਿਜ਼ ਦੇ ਸਾਰੇ ਰੈਂਕ ਦੇ ਕਰਮਚਾਰੀ ਜਿਨ੍ਹਾਂ 'ਚ ਟੈਰੀਟੋਰੀਅਲ ਆਰਮੀ, ਔਕਜ਼ੀਲਰੀ ਅਤੇ ਰਿਜ਼ਰਵ ਫੋਰਸਿਜ਼, ਨਰਸਿੰਗ ਅਫਸਰ ਅਤੇ ਨਰਸਿੰਗ ਸੇਵਾਵਾਂ ਦੇ ਹੋਰ ਮੈਂਬਰ ਅਤੇ ਹੋਰ ਕਾਨੂੰਨੀ ਤੌਰ 'ਤੇ ਗਠਿਤ ਆਰਮਡ ਫੋਰਸਿਜ਼ ਸ਼ਾਮਲ ਹਨ।

ਇਸ ਪੁਰਸਕਾਰ ਲਈ ਯੋਗ ਹਨ। ਪਰਮ ਵਿਸ਼ਿਸ਼ਟ ਸੇਵਾ ਮੈਡਲ ਅਸਲ ਵਿਚ 26 ਜਨਵਰੀ 1960 ਨੂੰ "ਵਿਸ਼ਿਸ਼ਟ ਸੇਵਾ ਮੈਡਲ" ਵਜੋਂ ਸਥਾਪਤ ਕੀਤਾ ਗਿਆ ਸੀ। ਇਸ ਦਾ ਨਾਂ 27 ਜਨਵਰੀ 1961 ਨੂੰ ਬਦਲ ਦਿੱਤਾ ਗਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904