ਪਠਾਨ ਦੇ ਆਲ-ਰਾਊਂਡ ਖੇਡ ਆਸਰੇ ਬੜੋਦਾ ਦੀ ਜਿੱਤ
ਜਵਾਬ 'ਚ ਦਿੱਲੀ ਲਈ ਧਵਨ ਨੂੰ ਛੱਡ ਹੋਰ ਕੋਈ ਖਿਡਾਰੀ ਖਾਸ ਯੋਗਦਾਨ ਪਾਉਣ 'ਚ ਨਾਕਾਮ ਰਿਹਾ। ਧਵਨ ਨੇ 47 ਗੇਂਦਾਂ 'ਤੇ ਨਾਬਾਦ 82 ਰਨ ਦੀ ਪਾਰੀ ਖੇਡੀ। ਧਵਨ ਦੀ ਪਾਰੀ 'ਚ 11 ਚੌਕੇ ਅਤੇ 3 ਛੱਕੇ ਸ਼ਾਮਿਲ ਸਨ।
ਸਈਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਭਾਰਤ ਦੇ ਇਰਫਾਨ ਪਠਾਨ ਅਤੇ ਸ਼ਿਖਰ ਧਵਨ ਨੇ ਸਿਲੈਕਟਰਸ ਨੂੰ ਸੁਨੇਹਾ ਭੇਜਿਆ ਹੈ।
ਦਿੱਲੀ ਅਤੇ ਸਰਵਿਸਿਸ ਵਿਚਾਲੇ ਖੇਡੇ ਗਏ ਮੈਚ 'ਚ ਧਵਨ ਨੇ ਤਾਬੜ-ਤੋੜ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੂੰ ਜਿੱਤ ਹਾਸਿਲ ਕਰਵਾਈ।
ਇਸ ਮੈਚ 'ਚ ਸਰਵਿਸਿਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 7 ਵਿਕਟ ਗਵਾ ਕੇ 131 ਰਨ ਬਣਾਏ ਸਨ।
ਇਰਫਾਨ ਪਠਾਨ ਨੇ ਗੇਂਦਬਾਜ਼ੀ ਕਰਦਿਆਂ 4 ਓਵਰਾਂ 'ਚ 24 ਰਨ ਦੇਕੇ 2 ਵਿਕਟ ਝਟਕੇ। ਫਿਰ ਬੱਲੇਬਾਜ਼ੀ ਕਰਦਿਆਂ ਇਰਫਾਨ ਪਠਾਨ ਨੇ 32 ਗੇਂਦਾਂ 'ਤੇ ਨਾਬਾਦ 65 ਰਨ ਬਣਾ ਕੇ ਟੀਮ ਨੂੰ ਜਿੱਤ ਦੇ ਪਾਰ ਪਹੁੰਚਾਇਆ।
ਪਠਾਨ ਦੀ ਕਮਾਲ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਬੜੋਦਾ ਦੀ ਟੀਮ ਇੱਕ ਸਮੇਂ 161 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ 8 ਓਵਰਾਂ ਤੋਂ ਬਾਅਦ 38 ਰਨ 'ਤੇ 4 ਵਿਕਟ ਗਵਾ ਚੁੱਕੀ ਸੀ। ਪਰ ਇਰਫਾਨ ਪਠਾਨ ਨੇ ਚੌਕੇ-ਛੱਕਿਆਂ ਨਾਲ ਭਰਪੂਰ ਪਾਰੀ ਖੇਡ ਟੀਮ ਨੂੰ ਜਿੱਤ ਹਾਸਿਲ ਕਰਵਾਈ।
ਇਨ੍ਹਾਂ ਖਿਡਾਰੀਆਂ ਨੇ ਸੁਨੇਹਾ ਵੀ ਆਪਣੇ ਦਮਦਾਰ ਖੇਡ ਜਰੀਏ ਭੇਜਿਆ ਹੈ। ਇਰਫਾਨ ਪਠਾਨ ਅਤੇ ਸ਼ਿਖਰ ਧਵਨ ਨੇ ਆਪਣੇ ਦਮਦਾਰ ਖੇਡ ਆਸਰੇ ਬੜੋਦਾ ਅਤੇ ਦਿੱਲੀ ਦੀਆਂ ਟੀਮਾਂ ਨੂੰ ਮੈਚ ਜਿੱਤਣ 'ਚ ਮਦਦ ਕੀਤੀ।
ਇਰਫਾਨ ਪਠਾਨ ਨੇ ਵੀਰਵਾਰ ਨੂੰ ਬੜੋਦਾ ਅਤੇ ਸੌਰਾਸ਼ਟਰ ਵਿਚਾਲੇ ਖੇਡੇ ਗਏ ਮੈਚ 'ਚ ਦਮਦਾਰ ਪ੍ਰਦਰਸ਼ਨ ਕਰ ਗੇਂਦ ਅਤੇ ਬੱਲੇ ਨਾਲ ਖਾਸ ਯੋਗਦਾਨ ਪਾਇਆ ਅਤੇ ਟੀਮ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ।
ਇਰਫਾਨ ਪਠਾਨ
ਸ਼ਿਖਰ ਧਵਨ