ਨਵੀਂ ਦਿੱਲੀ: ਮੰਗਲਵਾਰ 4 ਜਨਵਰੀ ਨੂੰ ਪ੍ਰੋ ਕਬੱਡੀ ਲੀਗ ਵਿੱਚ ਯੂਪੀ ਯੋਧਾ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਨੇ ਇਤਿਹਾਸ ਰਚ ਦਿੱਤਾ। ਪ੍ਰਦੀਪ ਪ੍ਰੋ ਕਬੱਡੀ ਲੀਗ ਦੇ ਇਤਿਹਾਸ ਵਿੱਚ 1200 ਰੇਡ ਪੁਆਇੰਟ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਹਾਲਾਂਕਿ ਉਸ ਦੇ ਇਤਿਹਾਸਕ ਪ੍ਰਦਰਸ਼ਨ ਦੇ ਬਾਵਜੂਦ ਯੂਪੀ ਯੋਧਾ ਦੀ ਟੀਮ ਜਿੱਤ ਹਾਸਲ ਨਹੀਂ ਕਰ ਸਕੀ। ਉਸ ਨੂੰ ਤਾਮਿਲ ਥਲਾਈਵਾਸ ਦੀ ਟੀਮ ਨੇ 39-33 ਦੇ ਫਰਕ ਨਾਲ ਹਰਾਇਆ।
ਯੂਪੀ ਯੋਧਾ ਨੇ ਇਸ ਸੀਜ਼ਨ ਲਈ ਅਨੁਭਵੀ ਰੇਡਰ ਪ੍ਰਦੀਪ ਨਰਵਾਲ ਨੂੰ ਰਿਕਾਰਡ 1.65 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਉਹ ਇਸ ਲੀਗ ਦਾ ਸਭ ਤੋਂ ਮਹਿੰਗਾ ਖਿਡਾਰੀ ਹੈ। ਨਰਵਾਲ ਦੀ ਤਨਖਾਹ ਦੇ ਮਾਮਲੇ 'ਚ ਪਾਕਿਸਤਾਨ ਦੇ ਕ੍ਰਿਕਟ ਕਪਤਾਨ ਬਾਬਰ ਆਜ਼ਮ ਤੋਂ ਵੀ ਅੱਗੇ ਹੈ। ਪਾਕਿਸਤਾਨ ਸੁਪਰ ਲੀਗ 'ਚ ਖੇਡਣ ਵਾਲੇ ਬਾਬਰ ਨੂੰ 1.24 ਕਰੋੜ ਰੁਪਏ ਮਿਲਦੇ ਹਨ। ਨਰਵਾਲ ਨੂੰ 41 ਲੱਖ ਰੁਪਏ ਵੱਧ ਮਿਲਦੇ ਹਨ।
ਨਰਵਾਲ ਨੇ ਇਸ ਤਰ੍ਹਾਂ ਛੇ ਸੀਜ਼ਨਾਂ ਵਿੱਚ 1200 ਅੰਕ ਹਾਸਲ ਕੀਤੇ:
- ਸੀਜ਼ਨ ਦੋ ਨੌਂ ਰੇਡ ਪੁਆਇੰਟ
- ਸੀਜ਼ਨ ਤਿੰਨ 116 ਰੇਡ ਪੁਆਇੰਟ
- ਸੀਜ਼ਨ ਚਾਰ 131 ਰੇਡ ਪੁਆਇੰਟ
- ਸੀਜ਼ਨ ਪੰਜ 369 ਰੇਡ ਪੁਆਇੰਟ
- ਸੀਜ਼ਨ ਛੇ 233 ਰੇਡ ਪੁਆਇੰਟ
- ਸੀਜ਼ਨ ਸੱਤ 302 ਰੇਡ ਪੁਆਇੰਟ
ਨਰਵਾਲ ਨੂੰ ਕਬੱਡੀ ਵਿੱਚ "ਰਿਕਾਰਡ ਤੋੜਨ ਵਾਲੇ" ਵਜੋਂ ਜਾਣਿਆ ਜਾਂਦਾ ਹੈ। ਪ੍ਰਦੀਪ ਨੂੰ ਡਿਪ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇਸ ਲੀਗ ਦਾ ਸਭ ਤੋਂ ਸਫਲ ਰੇਡਰ ਹੈ। ਉਹ ਪਟਨਾ ਪਾਈਰੇਟਸ ਨਾਲ ਲਗਾਤਾਰ ਤਿੰਨ ਵਾਰ ਪ੍ਰੋ ਕਬੱਡੀ ਲੀਗ ਦਾ ਖਿਤਾਬ ਜਿੱਤਣ ਵਿਚ ਸਫਲ ਰਿਹਾ ਹੈ। ਸੀਜ਼ਨ ਤਿੰਨ ਤੋਂ ਸੀਜ਼ਨ ਪੰਜ ਤੱਕ ਪਟਨਾ ਦੀ ਟੀਮ ਲਗਾਤਾਰ ਤਿੰਨ ਵਾਰ ਚੈਂਪੀਅਨ ਬਣੀ ਸੀ।
ਪਿਛਲੇ ਸੀਜ਼ਨ ਵਿੱਚ ਨਰਵਾਲ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਸੀ। ਉਸ ਨੇ 304 ਅੰਕ ਹਾਸਲ ਕੀਤੇ ਸੀ। ਹਾਲਾਂਕਿ ਟੀਮ ਨੇ ਉਸ ਨਾਲ ਡੀਲ ਜਾਰੀ ਨਹੀਂ ਰੱਖੀ। ਉਹ ਪਿਛਲੇ ਸਾਲ ਦੇ ਅਖੀਰ ਵਿੱਚ ਹੋਈ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਸਾਬਤ ਹੋਇਆ ਸੀ।
ਇਹ ਵੀ ਪੜ੍ਹੋ: Punjab Cabinet: ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਖੁਸ਼ਖਬਰੀ! 29,200 ਰੁਪਏ ਤਨਖਾਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904