ਮੁੰਬਈ - ਵਾਨਖੇੜੇ ਸਟੇਡੀਅਮ 'ਚ ਆਪਣਾ ਆਖਰੀ ਟੈਸਟ ਖੇਡਣ ਉਤਰੇ ਸਚਿਨ ਤੇਂਦੁਲਕਰ ਨੂੰ ਅੱਜ ਦੇ ਹੀ ਦਿਨ ਸਾਲ 2013 'ਚ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਕ੍ਰਿਕਟ ਫੈਨਸ ਨੇ ਸਲਾਮ ਕੀਤਾ। 16 ਨਵੰਬਰ 2013 ਦੇ ਦਿਨ ਸਚਿਨ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। 


  


14 ਨਵੰਬਰ ਤੋਂ ਵਾਨਖੇੜੇ ਸਟੇਡੀਅਮ ਮੁੰਬਈ 'ਚ ਸ਼ੁਰੂ ਹੋਇਆ ਇਤਿਹਾਸਿਕ ਟੇਸਟ ਮੁਕਾਬਲਾ। ਇਤਿਹਾਸਿਕ ਇਸਲਈ ਨਹੀਂ ਕਿ ਟੱਕਰ ਭਾਰਤ ਅਤੇ ਵੇਸਟ ਇੰਡੀਜ਼ ਦੀ ਸੀ, ਨਾ ਹੀ ਇਸਲਈ ਕਿ ਦੇਸ਼ ਦੀਆਂ ਵੱਡੀਆਂ ਤੋਂ ਵੱਡੀਆਂ ਹਸਤੀਆਂ ਇਸ ਮੁਕਾਬਲੇ ਨੂ ਦੇਖ ਰਹੀਆਂ ਸਨ, ਬਾਲਕੀ ਇਸਲਈ ਕਿ ਇਹ ਸੀ ਸਚਿਨ ਦੇ ਕਰੀਅਰ ਦਾ ਆਖਰੀ ਟੈਸਟ ਮੈਚ। 

  


16 ਨਵੰਬਰ ਨੂੰ ਸਚਿਨ ਤੇਂਦੁਲਕਰ ਨੂੰ ਆਖਰੀ ਵਾਰ ਮੈਚ ਖੇਡਦੇ ਵੇਖਣ ਲਈ ਜਿੰਨਾ ਪੂਰਾ ਦੇਸ਼ ਬੇਸਬਰ ਸੀ ਉਨ੍ਹੇਂ ਹੀ ਬੇਸਬਰ ਸਨ ਬਾਲੀਵੁਡ ਅਤੇ ਰਾਜਨੀਤੀ ਦੇ ਦਿੱਗਜ। ਸਚਿਨ ਦਾ ਆਖਰੀ ਟੈਸਟ ਵੇਖਣ ਲਈ ਕਈ ਦਿੱਗਜ ਪਹੁੰਚੇ ਸਨ ਜਿਨ੍ਹਾਂ 'ਚ ਆਮਿਰ ਖਾਨ, ਰਾਹੁਲ ਗਾਂਧੀ, ਰਿਤਿਕ ਰੌਸ਼ਨ, ਕਿਰਨ ਰਾਓ, ਪੂਨਮ ਢਿੱਲੋਂ, ਨੀਤਾ ਅੰਬਾਨੀ, ਆਦਿਤਿਆ ਰੌਏ ਕਪੂਰ ਅਤੇ ਕਈ ਹੋਰ ਨਾਮ ਸ਼ਾਮਿਲ ਸਨ। ਪਰ ਇਨ੍ਹਾਂ ਦਿੱਗਜਾਂ ਦੇ ਨਾਲ ਮੈਦਾਨ 'ਤੇ ਇੱਕ ਹੋਰ ਅਦਾਕਾਰਾ ਪਹੁੰਚੀ ਹੋਈ ਸੀ ਜਿਸਨੇ ਸਚਿਨ ਨੂੰ ਇੱਕ ਵੱਖਰੇ ਅੰਦਾਜ਼ 'ਚ ਸਲਾਮ ਭੇਜਿਆ। ਇਹ ਅਦਕਾਰਾ ਸੀ ਟਵਿਟਰ 'ਤੇ ਆਪਣੇ ਕ੍ਰਿਕਟ ਲਈ ਕੀਤੇ ਟਵੀਟਸ ਨਾਲ ਸੁਰਖੀਆਂ 'ਚ ਆਈ ਪੂਨਮ ਪਾਂਡੇ। 

  


ਪੂਨਮ ਪਾਂਡੇ ਵੀ ਸਚਿਨ ਦਾ ਆਖਰੀ ਟੈਸਟ ਮੈਚ ਵੇਖਣ ਪਹੁੰਚੀ ਸੀ ਅਤੇ ਇਸ ਮੌਕੇ ਪੂਨਮ ਪਾਂਡੇ ਨੇ ਆਪਣੀ ਬਾਂਹ 'ਤੇ ਸਚਿਨ ਦਾ ਟੈਟੂ ਬਣਵਾ ਕੇ ਮੈਦਾਨ 'ਤੇ ਐਂਟਰੀ ਕੀਤੀ। ਪੂਨਮ ਪਾਂਡੇ ਦਾ ਇਹ ਅੰਦਾਜ਼ ਪੂਨਮ ਦੇ ਫੈਨਸ ਦੇ ਨਾਲ-ਨਾਲ ਸਚਿਨ ਦੇ ਫੈਨਸ ਨੂੰ ਵੀ ਖੂਬ ਪਸੰਦ ਆਇਆ। ਇਸਦੇ ਨਾਲ ਪੂਨਮ ਪਾਂਡੇ ਨੇ ਸਚਿਨ ਲਈ ਇੱਕ ਟਵੀਟ ਵੀ ਕੀਤਾ ਸੀ। 

  


ਪੂਨਮ ਪਾਂਡੇ ਦਾ ਟਵੀਟ 

 Follow

Poonam Pandey‏@iPoonampandey

Sachin was batting for India even before I was born. Salute to a great legend

ਜਦ ਮੈਚ ਤੋਂ ਬਾਅਦ ਸਚਿਨ ਭਾਵੁਕ ਹੋਏ ਤਾਂ ਕਈ ਸਿਤਾਰੇ ਵੀ ਇਸ ਮੌਕੇ ਭਾਵੁਕ ਹੋ ਗਏ ਸਨ। ਮੈਚ ਦੌਰਾਨ ਰਿਤਿਕ ਰੌਸ਼ਨ ਸਚਿਨ ਦੇ ਬੇਟੇ ਅਰਜੁਨ ਨਾਲ ਵੀ ਸਮਾਂ ਬਿਤਾਉਂਦੇ ਨਜਰ ਆਏ ਸਨ। 

  


ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ 14 ਤੋਂ 16 ਨਵੰਬਰ ਤਕ ਖੇਡੇ ਗਏ ਟੈਸਟ ਮੈਚ 'ਚ ਭਾਰਤੀ ਟੀਮ ਨੇ ਪਾਰੀ ਅਤੇ 126 ਰਨ ਨਾਲ ਜਿੱਤ ਦਰਜ ਕੀਤੀ। ਪਰ ਸ਼ਾਇਦ ਭਾਰਤੀ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਟੀਮ ਦੀ ਜਿੱਤ ਤੋਂ ਬਾਅਦ ਵੀ ਸਾਰਾ ਦੇਸ਼ ਰੋ ਰਿਹਾ ਸੀ। ਦੇਸ਼ ਅਤੇ ਸਚਿਨ ਦੇ ਫੈਨਸ ਨੂੰ ਇਹ ਦੁਖ ਸਤਾ ਰਿਹਾ ਸੀ ਕਿ ਹੁਣ ਸਚਿਨ ਦੀ ਝਲਕ ਦੁਬਾਰਾ ਮੈਦਾਨ 'ਤੇ ਬੱਲਾ ਚੁੱਕੇ ਵੇਖਣ ਨੂੰ ਨਹੀਂ ਮਿਲੇਗੀ। ਸਚਿਨ ਨੇ ਆਪਣੇ ਆਖਰੀ ਮੈਚ 'ਚ ਵੀ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ 74 ਰਨ ਦੀ ਪਾਰੀ ਖੇਡ ਦਰਸ਼ਕਾਂ ਨੂੰ ਆਖਰੀ ਵਾਰ ਆਪਣੇ ਬੱਲੇ ਤੋਂ ਨਿਕਲਦੇ ਕਰਾਰੇ ਸ਼ਾਟਸ ਦੀ ਝਲਕ ਵਿਖਾਈ। ਸਚਿਨ ਨੇ 118 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ 74 ਰਨ ਬਣਾਏ।