Vivo Pro Kabaddi League 2022 Season 9 Schedule: ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਇਸ ਸਬੰਧ ਵਿੱਚ ਭਾਰਤ ਵਿੱਚ ਖੇਡੀ ਜਾਣ ਵਾਲੀ ਸਭ ਤੋਂ ਮਸ਼ਹੂਰ ਲੀਗ ਪੀਕੇਐਲ ਦੇ 9ਵੇਂ ਸੀਜ਼ਨ ਦਾ ਪ੍ਰੋਗਰਾਮ ਐਲਾਨ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤ 7 ਅਕਤੂਬਰ ਨੂੰ ਹੋਣ ਵਾਲੇ ਮੈਚ ਨਾਲ ਹੋਵੇਗੀ। ਪ੍ਰੋ ਕਬੱਡੀ ਲੀਗ ਦੇ ਆਯੋਜਕਾਂ ਨੇ ਫਿਲਹਾਲ 9ਵੇਂ ਸੀਜ਼ਨ ਦੇ ਪਹਿਲੇ ਪੜਾਅ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ 66 ਮੈਚ ਆਯੋਜਿਤ ਕੀਤੇ ਜਾਣਗੇ ਅਤੇ ਸਾਰੇ ਮੈਚ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਇਨਡੋਰ ਸਟੇਡੀਅਮ ਅਤੇ ਸ਼੍ਰੀ ਸ਼ਿਵਚਤਰਪਤੀ ਸਪੋਰਟਸ ਕੰਪਲੈਕਸ (ਬੈਡਮਿੰਟਨ ਕੋਰਟ) ਵਿੱਚ ਖੇਡੇ ਜਾਣਗੇ। 


ਸਾਰੇ ਮੈਚ ਬੈਂਗਲੁਰੂ ਤੇ ਪੁਣੇ 'ਚ ਜਾਣਗੇ ਖੇਡੇ 


ਪਹਿਲੇ ਗੇੜ ਦੇ ਸਾਰੇ ਮੈਚ ਬੈਂਗਲੁਰੂ 'ਚ ਖੇਡੇ ਜਾਣਗੇ, ਜਦਕਿ ਦੂਜੇ ਗੇੜ ਦੇ ਮੈਚ 28 ਅਕਤੂਬਰ ਤੋਂ ਪੁਣੇ 'ਚ ਹੋਣਗੇ। 9ਵੇਂ ਸੀਜ਼ਨ ਦੇ ਸ਼ੁਰੂਆਤੀ ਦਿਨ, 3 ਮੈਚ ਖੇਡੇ ਜਾਣਗੇ ਅਤੇ ਪਹਿਲੇ ਦੋ ਵਿੱਚ, ਪ੍ਰਸ਼ੰਸਕ ਸਾਰੀਆਂ 12 ਟੀਮਾਂ ਨੂੰ ਐਕਸ਼ਨ ਵਿੱਚ ਦੇਖਣਗੇ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਟ੍ਰਿਪਲ ਹੈਡਰ ਦੇਖਣ ਨੂੰ ਮਿਲਣਗੇ। ਸੀਜ਼ਨ ਦਾ ਪਹਿਲਾ ਮੈਚ ਦਬੰਗ ਦਿੱਲੀ ਕੇਸੀ ਅਤੇ ਯੂ ਮੁੰਬਾ ਵਿਚਾਲੇ ਖੇਡਿਆ ਜਾਵੇਗਾ। ਇਸ ਲਈ ਉਥੇ ਕਬੱਡੀ ਦਾ ਦੂਜਾ ਮੈਚ ਦੱਖਣੀ ਡਰਬੀ ਵਜੋਂ ਦੇਖਣ ਨੂੰ ਮਿਲੇਗਾ।


ਟੂਰਨਾਮੈਂਟ ਟ੍ਰਿਪਲ ਹੈਡਰ ਨਾਲ ਹੋਵੇਗਾ ਸ਼ੁਰੂ 


ਪੀਕੇਐਲ 2022 ਦੇ ਦੂਜੇ ਮੈਚ ਵਿੱਚ, ਬੈਂਗਲੁਰੂ ਬੁਲਸ ਦੀ ਟੀਮ ਦਾ ਸਾਹਮਣਾ ਤੇਲਗੂ ਟਾਈਟਨਜ਼ ਨਾਲ ਹੋਵੇਗਾ ਜਦੋਂ ਕਿ ਤੀਜੇ ਮੈਚ ਵਿੱਚ ਯੂਪੀ ਯੋਧਾ ਦੀ ਟੀਮ ਜੈਪੁਰ ਪਿੰਕ ਪੈਂਥਰਜ਼ ਦਾ ਸਾਹਮਣਾ ਕਰੇਗੀ। ਲੀਗ ਦੇ ਦੂਜੇ ਭਾਗ ਦਾ ਸ਼ਡਿਊਲ ਅਕਤੂਬਰ 2022 ਦੇ ਅੰਤ ਤੱਕ ਜਾਰੀ ਕੀਤਾ ਜਾਵੇਗਾ, ਤਾਂ ਜੋ ਪਹਿਲੇ ਹਾਫ 'ਚ ਪਿੱਛੇ ਰਹਿਣ ਵਾਲੀਆਂ ਟੀਮਾਂ ਆਪਣੀ ਰਣਨੀਤੀ ਬਦਲ ਸਕਣ।


ਜੋ ਪ੍ਰਸ਼ੰਸਕ ਸਟੇਡੀਅਮ ਜਾ ਕੇ ਮੈਚ ਲਾਈਵ ਦੇਖਣਾ ਪਸੰਦ ਕਰਦੇ ਹਨ, ਉਹ ਬੁੱਕ ਮਾਈ ਸ਼ੋਅ ਦੇ ਪੋਰਟਲ ਤੋਂ ਟਿਕਟਾਂ ਬੁੱਕ ਕਰਵਾ ਸਕਦੇ ਹਨ, ਜਦਕਿ ਇਨ੍ਹਾਂ ਮੈਚਾਂ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਅਤੇ ਡਿਜ਼ਨੀ ਹੌਟਸਟਾਰ 'ਤੇ ਵੀ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋ ਜਾਵੇਗਾ।