Shahid Afridi in PSL: ਪਾਕਿਸਤਾਨ ਦੇ ਆਲ ਰਾਊਂਡਰ ਸ਼ਾਹਿਦ ਅਫਰੀਦੀ (Shahid Afridi) 46 ਸਾਲ ਦੇ ਹੋ ਚੁੱਕੇ ਹਨ ਪਰ ਉਹ ਕ੍ਰਿਕਟ ਦੇ ਮੈਦਾਨ 'ਚ ਥੋੜ੍ਹੇ ਸਮੇਂ ਬਾਅਦ ਦਿਖਦੇ ਰਹਿੰਦੇ ਹਨ। ਪਾਕਿਸਤਾਨ ਸੁਪਰ ਲੀਗ (PSL) 'ਚ ਵੀਰਵਾਰ ਨੂੰ ਹੋਏ ਮੈਚ 'ਚ ਉਹ ਫਿਰ ਮੈਦਾਨ 'ਤੇ ਆਏ। ਕਵੇਟਾ ਗਲੇਡੀਏਟਰਜ਼ ਨੇ ਉਨ੍ਹਾਂ ਨੂੰ ਇਸਲਾਮਾਬਾਦ ਯੂਨਾਈਟਿਡ ਖਿਲਾਫ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਸੀ। ਹਾਲਾਂਕਿ ਸ਼ਾਹਿਦ ਇਸ ਮੈਚ 'ਚ ਕੁਝ ਖਾਸ ਨਹੀਂ ਦਿਖਾ ਸਕੇ।

ਸ਼ਾਹਿਦ ਅਫਰੀਦੀ (Shahid Afridi) ਨੇ PSL 2022 ਦਾ ਪਹਿਲਾ ਮੈਚ ਖੇਡਿਆ ਸੀ। ਇਸ ਮੈਚ ਵਿੱਚ ਉਨ੍ਹਾਂ ਦਾ ਮਾੜਾ ਪ੍ਰਦਰਸ਼ਨ ਰਿਹਾ। ਕਵੇਟਾ ਗਲੈਡੀਏਟਰਜ਼ ਲਈ ਉਨ੍ਹਾਂ ਆਪਣੇ ਪੂਰੇ ਚਾਰ ਓਵਰ ਸੁੱਟੇ ਪਰ ਇਨ੍ਹਾਂ ਚਾਰ ਓਵਰਾਂ ਵਿੱਚ ਵਿਰੋਧੀ ਟੀਮ ਨੂੰ 67 ਦੌੜਾਂ ਦਿੱਤੀਆਂ। ਇਹ ਪੀਐਸਐਲ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਪੈਲ ਸਾਬਤ ਹੋਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਜ਼ਫਰ ਗੋਹਰ ਦੇ ਨਾਂ ਸੀ। ਜ਼ਫਰ ਨੇ ਪਿਛਲੇ ਸੀਜ਼ਨ 'ਚ ਇਕ ਮੈਚ 'ਚ 65 ਦੌੜਾਂ ਦਿੱਤੀਆਂ ਸਨ।

ਅਫਰੀਦੀ ਨੂੰ 8 ਛੱਕੇ ਪਏ
ਅਫਰੀਦੀ ਨੇ ਇਸਲਾਮਾਬਾਦ ਯੂਨਾਈਟਿਡ ਦੇ ਖਿਲਾਫ 16.75 ਦੀ ਆਰਥਿਕ ਦਰ ਨਾਲ 67 ਦੌੜਾਂ ਦਿੱਤੀਆਂ। ਉਨ੍ਹਾਂ ਨੂੰ 8 ਛੱਕੇ ਪਏ।  ਅਫਰੀਦੀ ਦੇ ਗੇਂਦਾਂ ਉਤੇ ਬੱਲੇਬਾਜ਼ਾਂ ਨੇ ਹਰ ਦਿਸ਼ਾ 'ਚ ਚੌਕੇ ਲਗਾਏ। ਹਾਲਾਂਕਿ, ਉਨ੍ਹਾਂ ਨੂੰ ਇੱਕ ਵਿਕਟ ਵੀ ਮਿਲੀ। ਉਨ੍ਹਾਂ ਵਿਕਟਕੀਪਰ ਬੱਲੇਬਾਜ਼ ਆਜ਼ਮ ਖਾਨ ਨੂੰ ਬੋਲਡ ਕੀਤਾ। ਆਜ਼ਮ ਖਾਨ ਨੇ ਇਸ ਮੈਚ 'ਚ ਸਿਰਫ 35 ਗੇਂਦਾਂ 'ਤੇ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਅਫਰੀਦੀ ਬੱਲੇਬਾਜ਼ੀ 'ਚ ਵੀ ਕਮਾਲ ਨਹੀਂ ਦਿਖਾ ਸਕੇ
ਕਦੇ ਪਾਕਿਸਤਾਨ ਦਾ ਵਿਸਫੋਟਕ ਬੱਲੇਬਾਜ਼ ਵਜੋਂ ਮਸ਼ਹੂਰ ਅਫਰੀਦੀ ਇਸ ਮੈਚ ਵਿੱਚ ਵੀ ਫਲਾਪ ਸਾਬਤ ਹੋਏ। ਉਹ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਇਸ ਖਿਡਾਰੀ ਨੇ 4 ਦੌੜਾਂ ਬਣਾਉਣ ਲਈ 8 ਗੇਂਦਾਂ ਵੀ ਖੇਡੀਆਂ। ਉਨ੍ਹਾਂ ਅਜਿਹੇ ਸਮੇਂ ਗੇਂਦਾਂ ਨੂੰ ਖਰਾਬ ਕੀਤਾ ਜਦੋਂ ਕਵੇਟਾ ਗਲੇਡੀਏਟਰਜ਼ ਨੂੰ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਲੋੜ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਸਲਾਮਾਬਾਦ ਯੂਨਾਈਟਿਡ ਨੇ 229 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ 'ਚ ਕਵੇਟਾ ਗਲੇਡੀਏਟਰਜ਼ 186 ਦੌੜਾਂ 'ਤੇ ਆਲ ਆਊਟ ਹੋ ਗਈ। ਕਵੇਟਾ ਇਹ ਮੈਚ 43 ਦੌੜਾਂ ਨਾਲ ਹਾਰ ਗਿਆ।




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904