ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਚੇਤੇਸ਼ਵਰ ਪੁਜਾਰਾ ਨੇ ਧਮਾਕਾ ਕਰ ਦਿੱਤਾ। ਪੁਜਾਰਾ ਨੇ ਆਪਣੇ ਟੈਸਟ ਕਰੀਅਰ ਦਾ 9ਵਾਂ ਸੈਂਕੜਾ ਜੜਿਆ ਅਤੇ ਟੀਮ ਇੰਡੀਆ ਨੂੰ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ। 

 

 

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਮੈਚ ਦੇ ਤੀਜੇ ਦਿਨ ਦੀ ਸ਼ੁਰੂਆਤ 'ਚ ਹੀ ਆਪਣਾ ਵਿਕਟ ਗਵਾ ਬੈਠੇ। ਗੰਭੀਰ ਜਦ ਆਊਟ ਹੋਏ ਤਾਂ ਭਾਰਤ ਦਾ ਸਕੋਰ 68 ਰਨ 'ਤੇ ਪਹੁੰਚਿਆ ਸੀ। ਗੌਤਮ ਗੰਭੀਰ ਦਾ ਵਿਕਟ ਡਿੱਗਣ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਮੈਦਾਨ 'ਤੇ ਪਹੁੰਚੇ। ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸੰਭਾਲਿਆ। ਜਿਥੇ ਇੱਕ ਪਾਸੇ ਮੁਰਲੀ ਵਿਜੈ ਡਿਫੈਂਸਿਵ ਐਪਰੋਚ ਨਾਲ ਖੇਡ ਰਹੇ ਸਨ ਉਥੇ ਹੀ ਪੁਜਾਰਾ ਨੇ ਖੁਲ ਕੇ ਸ਼ਾਟ ਖੇਡੇ ਅਤੇ ਟੀਮ ਦੀ ਸਕੋਰਿੰਗ ਦਾ ਸਿਲਸਿਲਾ ਟੁੱਟਣ ਨਹੀਂ ਦਿੱਤਾ। 

  

 

ਪੁਜਾਰਾ ਨੇ 10 ਚੌਕਿਆਂ ਦੀ ਮਦਦ ਨਾਲ 74 ਗੇਂਦਾਂ 'ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਫਿਰ ਪੁਜਾਰਾ ਨੇ ਆਪਣਾ ਸੈਂਕੜਾ 169 ਗੇਂਦਾਂ 'ਤੇ ਪੂਰਾ ਕੀਤਾ। ਪੁਜਾਰਾ ਦਾ ਸੈਂਕੜੇ 'ਚ 15 ਚੌਕੇ ਸ਼ਾਮਿਲ ਸਨ। ਇਹ ਪੁਜਾਰਾ ਦੇ ਟੈਸਟ ਕਰੀਅਰ ਦਾ 9ਵਾਂ ਸੈਂਕੜਾ ਹੈ।