ਵੈਸਟ ਇੰਡੀਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਨਿਕੋਲਸ ਪੂਰਨ ਆਪਣੀ ਗਰਲਫ੍ਰੈਂਡ ਅਲੀਸਾ ਮਿਗੁਏਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਪੂਰਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸਾਲ 2014 ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ। ਇਕ ਦੂਜੇ ਨਾਲ ਲੰਮਾ ਸਮਾਂ ਬਿਤਾਉਣ ਤੋਂ ਬਾਅਦ, ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। 


 


ਪੂਰਨ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖਬਰ ਸਾਂਝੀ ਕੀਤੀ, ਜਿੱਥੇ ਉਸਨੇ ਵਿਆਹ ਸਮਾਰੋਹ ਦੀਆਂ ਤਸਵੀਰਾਂ ਪੋਸਟ ਕੀਤੀਆਂ। ਟਵਿੱਟਰ 'ਤੇ ਤਸਵੀਰ ਸਾਂਝੀ ਕਰਦੇ ਹੋਏ, ਉਸ ਨੇ ਕੈਪਸ਼ਨ ਵਿੱਚ ਲਿਖਿਆ "ਯਿਸੂ ਨੇ ਇਸ ਜ਼ਿੰਦਗੀ ਵਿੱਚ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਬਖਸ਼ਿਆ ਹੈ। ਮੇਰੀ ਜ਼ਿੰਦਗੀ ਵਿੱਚ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈ। ਮਿਸਟਰ ਐਂਡ ਮਿਸੇਜ਼ ਪੂਰਨ ਦਾ ਸਵਾਗਤ ਹੈ। 


 


ਪੂਰਨ ਦੀ ਪਤਨੀ ਅਲੀਸਾ ਮਿਗੁਏਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ। ਪਿਛਲੇ ਸਾਲ ਨਵੰਬਰ ਵਿੱਚ, ਨਿਕੋਲਸ ਪੂਰਨ ਨੇ ਪ੍ਰੇਮਿਕਾ ਅਲੀਸਾ ਨਾਲ ਸਗਾਈ ਕੀਤੀ ਸੀ। ਦੋਵਾਂ ਨੇ ਸੰਯੁਕਤ ਅਰਬ ਅਮੀਰਾਤ 'ਚ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦੇ ਪੂਰਾ ਹੋਣ ਤੋਂ ਬਾਅਦ ਸਗਾਈ ਕਰਨ ਦਾ ਫੈਸਲਾ ਲਿਆ ਸੀ। 



ਨਿਕੋਲਸ ਪੂਰਨ ਦੀ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਜ਼ ਨੇ ਇਸ ਜੋੜੀ ਨੂੰ ਵਿਆਹ ਦੀ ਕਾਮਨਾ ਕੀਤੀ ਹੈ। ਪੰਜਾਬ ਕਿੰਗਜ਼ ਨੇ ਟਵਿੱਟਰ 'ਤੇ ਲਿਖਿਆ: ਇਸ ਖੂਬਸੂਰਤ ਸਾਂਝੇਦਾਰੀ ਦੀ ਸ਼ੁਰੂਆਤ ਲਈ ਬਹੁਤ ਸਾਰੀਆਂ ਮੁਬਾਰਕਾਂ। ਅਸੀਂ ਤੁਹਾਡੇ ਦੋਵਾਂ ਨੂੰ ਜ਼ਿੰਦਗੀ ਭਰ ਖੁਸ਼ੀਆਂ ਚਾਹੁੰਦੇ ਹਾਂ। ਹਾਲਾਂਕਿ, ਇਸ ਸੀਜ਼ਨ ਵਿੱਚ, ਪੂਰਨ ਨੇ ਪੰਜਾਬ ਕਿੰਗਜ਼ ਦੀ ਤਰਫੋਂ ਜ਼ਿਆਦਾ ਪ੍ਰਦਰਸ਼ਨ ਨਹੀਂ ਕੀਤਾ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904