ਬਠਿੰਡਾ : ਸਾਊਥ ਕੋਰੀਆ 'ਚ ਵਿਸ਼ਵ ਕੱਪ 2 ਵਿੱਚ ਤੀਰ-ਅੰਦਾਜ਼ੀ ਮੁਕਾਬਲੇ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਰਦਾਰਗੜ ਦੀ ਅਵਨੀਤ ਕੌਰ ਨੇ ਸਿਲਵਰ ਮੈਡਲ ਹਾਸਲ ਕੀਤਾ । ਜਿਸ ਨੂੰ ਉਨ੍ਹਾਂ ਦੀ ਪ੍ਰਾਪਤੀ ਤੇ ਹੌਸਲਾ ਅਫ਼ਜਾਈ ਦੇ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਘਰ ਪੁੱਜੇ, ਹਰਸਿਮਰਤ ਕੌਰ ਬਾਦਲ ਨੇ ਜਿਥੇ ਲੜਕੀ ਵੱਲੋਂ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕਰਨ ਤੇ ਮਾਣ ਮਹਿਸੂਸ ਕੀਤਾ , ਉੱਥੇ ਹੀ ਪੰਜਾਬ ਸਰਕਾਰ ਨੂੰ ਹਰਿਆਣਾ ਦੀ ਤਰਜ਼ ਤੇ ਖਿਡਾਰੀਆਂ ਖਾਸ ਕਰ ਲੜਕੀਆਂ ਦੀ ਪੂਰੀ ਮਦਦ ਕਰਨ ਦੀ ਮੰਗ ਵੀ ਕੀਤੀ। 


ਜ਼ਿਕਰਯੋਗ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਰਦਾਰਗੜ੍ਹ ਦੀ ਅਵਨੀਤ ਕੌਰ ਨੇ ਤੀਰ ਅੰਦਾਜ਼ ਵਿਚ ਪ੍ਰਦਰਸ਼ਨ ਕਰਦੇ ਹੋਏ ਗਬੰਗਜੂ ਸਾਊਥ ਕੋਰੀਆ ਵਿਖੇ ਵਿਸ਼ਵ ਕੱਪ ਭਾਰਤ ਵੱਲੋਂ ਖੇਡਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ । ਜਿਸ ਨੇ ਦੋ ਬਰੌਂਜ਼ ਮੈਡਲ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ । ਨਾਮ ਰੌਸ਼ਨ ਕਰਕੇ ਆਈ ਅਵਨੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਾਣ ਸਨਮਾਨ ਨਾ ਦਿੱਤੇ ਜਾਣ ਅਤੇ ਅਵਨੀਤ ਕੌਰ ਨੇ ਅਫਸੋਸ ਪ੍ਰਗਟ ਕਰਦੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਦਾ ਮਾਣ ਸਨਮਾਨ ਕੀਤਾ ਜਾਵੇ । ਇਸ ਨਾਲ ਜਿੱਤੇ ਉਸ ਦਾ ਹੌਸਲਾ ਵਧੇਗਾ ਨਾਲ ਹੀ ਹੋਰ ਬੱਚਿਆਂ ਦਾ ਹੌਸਲਾ ਵੀ ਬੁਲੰਦ ਹੋਵੇਗਾ।


ਅੱਜ ਹਰਸਿਮਰਤ ਕੌਰ ਬਾਦਲ ਵੱਲੋਂ ਉਨ੍ਹਾਂ ਦੇ ਘਰ ਪੁੱਜਣ ਤੇ ਅਵਨੀਤ ਕੌਰ ਅਤੇ ਪਰਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ । ਉਸ ਦਾ ਕਹਿਣਾ ਸੀ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਅਵਨੀਤ ਕੌਰ ਦੀ ਜਿੱਤ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਲੜਕੀ ਦੇ ਪਿੰਡ ਵਿਚੋਂ ਉੱਠ ਕੇ ਪੰਜਾਬ ਅਤੇ ਦੇਸ਼ ਦਾ ਨਾਮ ਵਿਦੇਸ਼ ਵਿੱਚ ਰੋਸ਼ਨ ਕੀਤਾ ਹੈ । ਉਨ੍ਹਾਂ ਕਿਹਾ ਕਿ ਲੜਕੀ ਦੀ ਪੂਰੀ ਮਦਦ ਕੀਤੀ ਜਾਵੇਗੀ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ।