ਫਰੀਦਕੋਟ - ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-2 ਅਧੀਨ ਰਾਜ ਪੱਧਰ ਖੇਡਾਂ-2023 (ਵਾਲੀਬਾਲ ਸਮੈਸ਼ਿੰਗ) ਲੜਕੀਆਂ ਪਿਛਲੇ 03 ਦਿਨਾਂ ਤੋਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਚੱਲ ਰਹੀਆਂ ਸਨ। 


ਇਨ੍ਹਾਂ ਖੇਡਾਂ ਵਿੱਚ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਵਾਲੀਬਾਲ ਦੇ ਮੈਚ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਏ ਗਏ। ਲੜਕੀਆਂ ਦੇ ਅੱਜ ਫਾਈਨਲ ਮੁਕਾਬਲੇ ਸਨ। ਜਿਸ ਵਿਚ ਅੰਡਰ-14 ਵਿਚ ਤਰਨਤਾਰਨ ਪਹਿਲੇ ਸਥਾਨ ਤੇ ਫਰੀਦਕੋਟ ਦੂਸਰੇ ਅਤੇ ਬਠਿੰਡਾ ਤੀਜੇ ਸਥਾਨ ਤੇ ਰਿਹਾ। 


ਅੰਡਰ-17 ਸ੍ਰੀ ਮੁਕਤਸਰ ਸਾਹਿਬ  ਪਹਿਲੇ ਸਥਾਨ ਦੂਸਰੇ ਸਥਾਨ ਤੇ ਫਰੀਦਕੋਟ ਅਤੇ ਤੀਸਰੇ ਤੇ ਜਲੰਧਰ ਰਿਹਾ। ਅੰਡਰ-21 ਵਿਚ ਫਰੀਦਕੋਟ ਪਹਿਲੇ ਸਥਾਨ ਤੇ ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ ਤੀਸਰੇ ਸਥਾਨ ਤੇ ਰਿਹਾ। ਏਜ਼ ਗਰੁੱਪ 21 ਤੋਂ 30 ਸਾਲ ਏਜ਼ ਵਰਗ ਵਿਚ ਪਹਿਲੇ ਸਥਾਨ ਤੇ ਪਟਿਆਲਾ ਪਹਿਲੇ ਸਥਾਨ ਤੇ ਫਰੀਦਕੋਟ ਦੂਸਰੇ ਸਥਾਨ ਤੇ ਅਤੇ ਲੁਧਿਆਣਾ ਤੀਸਰੇ ਸਥਾਨ ਤੇ ਰਿਹਾ।


 31 ਤੋਂ 40 ਏਜ਼ ਗਰੁੱਪ ਵਿਚ ਪਹਿਲੇ ਸਥਾਨ ਤੇ ਬਠਿੰਡਾ ਦੂਸਰੇ ਤੇ ਲੁਧਿਆਣਾ ਅਤੇ ਤੀਸਰਾ ਸਥਾਨ ਹੁਸਿਆਰਪੁਰ ਨੇ ਹਾਸਿਲ ਕੀਤਾ। 41 ਤੋਂ 55 ਵਿਚ ਪਹਿਲੇ ਸਥਾਨ ਤੇ ਹੁਸਿਆਰਪੁਰ ਦੂਸਰੇ ਸਥਾਨ ਤੇ ਬਠਿਡਾ ਤੇ ਤੀਸਰੇ ਸਥਾਨ ਤੇ ਲੁਧਿਆਣਾ ਰਿਹਾ।


ਮੌੜ ਇੰਟਰਨੈਸਨਲ ਫੋਕ ਡਾਂਸ ਅਕੈਡਮੀ ਫਰੀਦਕੋਟ ਵੱਲੋਂ ਲੜਕੀਆਂ ਦੇ ਟੂਰਨਾਂਮੈਂਟ ਦੀ ਸਮਾਪਤੀ ਮੌਕੇ ਸੱਭਿਆਚਾਰਕ ਪ੍ਰੋਗਰਾਮ ਭੰਗੜਾ ਅਤੇ ਗਿੱਧਾ ਪੇਸ ਕੀਤਾ ਗਿਆ। ਇਹਨਾਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।  ਜਿਲ੍ਹਾ ਖੇਡ ਅਫਸਰ, ਫਰੀਦਕੋਟ ਸ੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੇਮਾਂ 22 ਅਕਤੂਬਰ ਤੱਕ ਚੱਲਦੀਆਂ ਰਹਿਣਗੀਆਂ ਕੱਲ ਮਿਤੀ 20 ਅਕਤੂਬਰ 2023 ਨੂੰ ਲੜਕਿਆਂ ਦੇ ਮੈਚ ਸੁਰੂ ਹੋਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ