ਨਵੀਂ ਦਿੱਲੀ: ਐਥਲੈਟਿਕਸ ਕੋਚ ਪੁਰੂਸ਼ੋਤਮ ਰਾਏ ਦਾ ਸ਼ੁੱਕਰਵਾਰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਅੱਜ ਖੇਡ ਦਿਵਸ 'ਤੇ ਵਰਚੂਅਲ ਐਵਾਰਡ ਸਮਾਗਮ 'ਚ 'ਦ੍ਰੋਣਾਚਾਰਿਆ' ਐਵਾਰਡ ਮਿਲਣਾ ਸੀ। ਉਨ੍ਹਾਂ ਨੂੰ ਲਾਈਫਟਾਈਮ ਸ਼੍ਰੇਣੀ 'ਚ 'ਦ੍ਰੋਣਾਚਾਰਿਆ' ਐਵਾਰਡ ਨਾਲ ਸਨਮਾਨਤ ਕੀਤਾ ਜਾਣਾ ਸੀ।


79 ਸਾਲ ਦੇ ਰਾਏ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਦੇਸ਼ ਨੂੰ ਕਈ ਬਿਹਤਰੀਨ ਐਥਲੀਟ ਤਿਆਰ ਕਰਕੇ ਦਿੱਤੇ। ਇਨ੍ਹਾਂ 'ਚੋਂ ਇਕ ਐਮਕੇ ਆਸ਼ਾ, ਈਬੀ ਸ਼ਇਲਾ, ਰੋਸਾ ਕੁੱਟੀ, ਅਸ਼ਵਿਨ ਨਚੱਪਾ ਤੇ ਜੀਜੀ ਪਰਮਿਲਾ ਜਿਹੇ ਖਿਡਾਰੀ ਸ਼ਾਮਲ ਹਨ। ਜਿੰਨ੍ਹਾਂ ਨੇ ਆਪਣੇ ਸਰਵੋਤਮ ਪ੍ਰਦਰਸ਼ਨ ਜ਼ਰੀਏ ਦੇਸ਼ ਦਾ ਮਾਣ ਸਨਮਾਨ ਵਧਾਇਆ।


dronacharya-award


ਐਵਾਰਡ ਲਈ ਨੌਮੀਨੇਟ ਹੋਣ ਤੋਂ ਬਾਅਦ ਉਨ੍ਹਾਂ ਇਕ ਅਖ਼ਬਾਰ ਨਾਲ ਗੱਲ ਕਰਦੇ ਕਿਹਾ ਸੀ ਕਿ ਇਸ ਐਵਾਰਡ ਨੇ ਮੈਨੂੰ ਸੰਤੁਸ਼ਟੀ ਦਿੱਤੀ ਕਿਉਂਕਿ ਮੈਂ ਬਿਨਾਂ ਐਸੋਸੀਏਸ਼ਨ ਦੇ ਇਸਨੂੰ ਹਾਸਲ ਕੀਤਾ। ਮੇਰੇ ਯੋਗਦਾਨ ਲਈ ਮੈਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਮੈਂ ਮੰਤਰਾਲੇ ਦੇ ਇਸ ਫੈਸਲੇ ਤੋਂ ਖੁਸ਼ ਹਾਂ। ਰਾਏ ਦਾ ਕਹਿਣਾ ਸੀ ਕਿ ਉਨ੍ਹਾਂ ਹਮੇਸ਼ਾਂ ਤੋਂ ਖਿਡਾਰੀਆਂ ਨੂੰ ਹੀ ਸਭ ਕੁਝ ਮੰਨਿਆ।


ਰਾਏ ਨੇ 1987 ਦੀ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ, 1988 ਦੀ ਏਸ਼ੀਅਨ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ਸਮੇਤ ਕਈ ਟੂਰਨਾਮੈਂਟਸ ਲਈ ਭਾਰਤੀ ਟੀਮ ਨੂੰ ਕੋਚਿੰਗ ਦਿੱਤੀ ਹੈ।


ਸੁਰੇਸ਼ ਰੈਨਾ ਨਹੀਂ ਹੋਣਗੇ IPL ਦਾ ਹਿੱਸਾ, ਯੂਏਈ ਤੋਂ ਪਰਤੇ ਭਾਰਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ