ਰਣਵੀਰ ਸਿੰਘ ਦੀ ਕ੍ਰਿਕਟ ਖਿਡਾਰੀਆਂ ਨਾਲ ਮੁਲਾਕਾਤ, ਤਸਵੀਰਾਂ ਸ਼ੇਅਰ ਕਰ ਲਿਖੇ ਕਮਾਲ ਕੈਪਸ਼ਨ
ਰਣਵੀਰ ਸਿੰਘ ਇਸ ਫ਼ਿਲਮ ‘ਚ ਕਪਿਲ ਦੇਵ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਲਈ ਉਨ੍ਹਾਂ ਨੂੰ ਖੁਦ ਕਪਿਲ ਦੇਵ ਨੇ ਟ੍ਰੇਨਿੰਗ ਦਿੱਤੀ ਹੈ।
ਜਲਦੀ ਹੀ ਬੀ-ਟਾਉਨ ਐਕਟਰ ਰਣਵੀਰ ਸਿੰਘ ਫ਼ਿਲਮ ‘83’ ‘ਚ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਲਈ ਉਹ ਟੀਮ ਨਾਲ ਲੰਦਨ ‘ਚ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਕ੍ਰਿਕਟ ਖਿਡਾਰੀਆਂ ਨਾਲ ਮੁਲਾਕਾਤ ਕਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਇਸ ਦੇ ਨਾਲ ਹੀ ਫ਼ਿਲਮ ‘83’ ‘ਚ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਨਜ਼ਰ ਆਉਣਗੇ।
ਉਸ ਨੇ ਸਰ ਵਿਵੀਅਨ ਰਿਚਰਡ ਲਈ ਕੈਪਸ਼ਨ ਦਿੱਤਾ ਹੈ “Incomparable”।
ਇੰਡੀਅਨ ਪਲੇਅਰ ਸੁਨੀਲ ਗਾਵਸਕਰ ਨਾਲ ਆਪਣੀ ਫੋਟੋ ਸ਼ੇਅਰ ਕਰ “ਦ ਲਿਟਲ ਮਾਸਟਰ” ਦਾ ਕੈਪਸ਼ਨ ਦਿੱਤਾ।
ਸ਼ੇਨ ਵਾਰਨਰ ਲਈ ਰਣਵੀਰ ਸਿੰਘ ਨੇ ਲਿਖਿਆ “ਸਪਿਨ ਕਿੰਗ”।
ਰਣਵੀਰ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਲਈ ਕੈਪਸ਼ਨ ਲਿਖਿਆ ‘ਗੌਡ ਆਫ਼ ਕ੍ਰਿਕਟ’। ਇਸ ਨੂੰ ਇੰਸਟਾਗ੍ਰਾਮ ‘ਤੇ ਹੁਣ ਤਕ 8 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।