India VS West Indies First ODI: ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਟੀਮ ਦੇ ਉਪ ਕਪਤਾਨ ਰਵਿੰਦਰ ਜਡੇਜਾ ਪਹਿਲਾ ਵਨਡੇ ਨਹੀਂ ਖੇਡਣਗੇ।


ਤੁਹਾਨੂੰ ਦੱਸ ਦੇਈਏ ਕਿ ਸਟਾਰ ਭਾਰਤੀ ਆਲਰਾਊਂਡਰ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਪਹਿਲੇ ਵਨਡੇ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਭਾਰਤੀ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੇ ਇਸ ਦੀ ਜਾਣਕਾਰੀ ਦਿਤੀ ਹੈ।









ਰੋਹਿਤ-ਕੋਹਲੀ, ਪੰਤ-ਬੁਮਰਾਹ ਅਤੇ ਹਾਰਦਿਕ ਵੀ ਵਨਡੇ ਸੀਰੀਜ਼ ਦਾ ਹਿੱਸਾ ਨਹੀਂ ਹਨ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਟੀਮ ਇੰਡੀਆ ਦੇ ਨਿਯਮਤ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਨਡੇ ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ।


ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਟੀਮ ਇੰਡੀਆ ਦੀ ਅਗਵਾਈ ਕਰਨਗੇ। ਜਡੇਜਾ ਜਿਸ ਤਰ੍ਹਾਂ ਦੀ ਫਾਰਮ 'ਚ ਬੱਲੇ ਅਤੇ ਗੇਂਦ ਨਾਲ ਚੱਲ ਰਿਹਾ ਹੈ, ਉਸ ਨੂੰ ਟੀਮ 'ਚੋਂ ਬਾਹਰ ਕਰਨ ਨਾਲ ਸ਼ਿਖਰ ਧਵਨ ਐਂਡ ਕੰਪਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।


ਜਡੇਜਾ ਦਾ ਫੈਸਲਾ ਮੈਚ ਤੋਂ ਪਹਿਲਾਂ ਹੋਵੇਗਾ
ਤੁਹਾਨੂੰ ਦੱਸ ਦੇਈਏ ਕਿ ਰਵਿੰਦਰ ਜਡੇਜਾ ਅੱਜ ਖੇਡਣਗੇ ਜਾਂ ਨਹੀਂ, ਇਸ ਦਾ ਫੈਸਲਾ ਮੈਚ ਤੋਂ ਠੀਕ ਪਹਿਲਾਂ ਲਿਆ ਜਾਣਾ ਸੀ। ਹੁਣ ਬੀਸੀਸੀਆਈ ਆਪਣੇ ਟਵੀਟ ਰਾਹੀਂ ਸਥਿਤੀ ਨੂੰ ਸਾਫ਼ ਕਰ ਦਿਤਾ ਹੈ। ਫਿਲਹਾਲ ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਸੱਟ 'ਤੇ ਨਜ਼ਰ ਰੱਖ ਰਹੀ ਹੈ। ਹਾਲਾਂਕਿ ਜੇਕਰ ਜਡੇਜਾ ਮੈਚ 'ਚ ਫਿੱਟ ਨਹੀਂ ਹੁੰਦੇ ਤਾਂ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ 'ਚ ਉਨ੍ਹਾਂ ਦੀ ਜਗ੍ਹਾ 'ਤੇ ਸ਼ਾਮਲ ਕੀਤਾ ਜਾ ਸਕਦਾ ਹੈ।