Rajasthan Royals Vs Royal Challengers Banglore: ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 14 ਦੇ 43ਵਾਂ ਮੈਚ ਵਿੱਚ ਅੱਜ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਰਾਇਲ ਚੈਲੰਜਰਜ਼ ਬੰਗਲੌਰ ਨਾਲ ਹੋਵੇਗਾ। ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਦੀ ਨਜ਼ਰ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਹੋਵੇਗੀ। ਦੂਜੇ ਪਾਸੇ ਵਿਰਾਟ ਕੋਹਲੀ ਦੀ ਆਰਸੀਬੀ ਅੱਜ ਦਾ ਮੈਚ ਜਿੱਤ ਕੇ ਪਲੇਆਫ ਦੇ ਨੇੜੇ ਪਹੁੰਚਣਾ ਚਾਹੇਗੀ।

ਇਹ ਮੈਚ ਰਾਜਸਥਾਨ ਰਾਇਲਜ਼ ਲਈ ਬਹੁਤ ਮਹੱਤਵਪੂਰਨ ਹੈ। ਰਾਜਸਥਾਨ ਨੇ ਹੁਣ ਤੱਕ 10 ਵਿੱਚੋਂ ਸਿਰਫ ਚਾਰ ਮੈਚ ਜਿੱਤੇ ਹਨ। ਜੇ ਰਾਜਸਥਾਨ ਰਾਇਲਜ਼ ਅੱਜ ਦਾ ਮੈਚ ਹਾਰ ਜਾਂਦੀ ਹੈ ਤਾਂ ਉਨ੍ਹਾਂ ਦੇ ਪਲੇਆਫ ਵਿੱਚ ਪਹੁੰਚਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ।

 

ਰਾਜਸਥਾਨ ਰਾਇਲਜ਼ ਲਈ ਉਸ ਦਾ ਮਿੱਡਲ ਆਰਡਰ ਬਹੁਤ ਮੁਸ਼ਕਲ ਬਣਿਆ ਹੋਇਆ ਹੈ। ਲਿਵਿੰਗਸਟੋਨ, ਪਰਾਗ ਤੇ ਟਿਓਟੀਆ ਤਿੰਨੋਂ ਖਿਡਾਰੀਆਂ ਨੇ ਇਸ ਸੀਜ਼ਨ ਵਿੱਚ ਬਹੁਤ ਨਿਰਾਸ਼ ਕੀਤਾ ਹੈ। ਰਾਜਸਥਾਨ ਰਾਇਲਜ਼ ਇਨ੍ਹਾਂ ਵਿੱਚੋਂ ਕਿਸੇ ਇੱਕ ਖਿਡਾਰੀ ਨੂੰ ਇਸ ਮੈਚ ਤੋਂ ਬਾਹਰ ਦਾ ਰਸਤਾ ਦਿਖਾ ਸਕਦੀ ਹੈ। ਕਾਰਤਿਕ ਤਿਆਗੀ ਫਿਲਹਾਲ ਜ਼ਖਮੀ ਹਨ ਅਤੇ ਉਨਦਕਟ ਉਨ੍ਹਾਂ ਦੀ ਜਗ੍ਹਾ ਖੇਡਣ ਲਈ ਤਿਆਰ ਹਨ।

ਆਰਸੀਬੀ ਤੀਜੇ ਨੰਬਰ 'ਤੇ
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰਸੀਬੀ ਦਾ ਪ੍ਰਦਰਸ਼ਨ ਇਸ ਸੀਜ਼ਨ ਵਿੱਚ ਵਧੀਆ ਰਿਹਾ ਹੈ। ਆਰਸੀਬੀ 10 ਮੈਚਾਂ ਵਿੱਚ 12 ਅੰਕਾਂ ਦੇ ਨਾਲ ਪਲੇਆਫ ਦੇ ਬਹੁਤ ਨੇੜੇ ਹੈ। ਆਰਸੀਬੀ ਦੋ ਅੰਕ ਹਾਸਲ ਕਰਨ ਦੇ ਨਾਲ ਨੈਟ ਰਨ ਸੁਧਾਰਨ 'ਤੇ ਵੀ ਨਜ਼ਰ ਰੱਖੇਗੀ ਕਿਉਂਕਿ ਉਹ ਪਲੇਆਫ ਦੀ ਦੌੜ ਵਿੱਚ ਬਹੁਤ ਨਿਰਣਾਇਕ ਸਾਬਤ ਹੋ ਸਕਦੀ ਹੈ।

ਆਰਸੀਬੀ ਦਾ ਟੀਮ ਸੰਤੁਲਨ ਬਹੁਤ ਵਧੀਆ ਹੈ। ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ 'ਚ ਕਿਸੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਜੇਕਰ ਟੀਮ ਬੱਲੇਬਾਜ਼ੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਡੈਨੀਅਲ ਦੀ ਜਗ੍ਹਾ ਟਿਮ ਡੇਵਿਡ ਪਲੇਇੰਗ 11 ਦਾ ਹਿੱਸਾ ਹੋ ਸਕਦੇ ਹਨ।

RCB Playing 11: ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਸ਼੍ਰੀਕਰ ਭਾਰਤ (ਵਿਕਟ ਕੀਪਰ), ਗਲੇਨ ਮੈਕਸਵੈੱਲ, ਏਬੀ ਡੀਵਿਲੀਅਰਜ਼, ਸ਼ਾਹਬਾਜ਼ ਅਹਿਮਦ, ਡੈਨੀਅਲ ਕ੍ਰਿਸਟੀਅਨ/ਟਿਮ ਡੇਵਿਡ, ਕਾਈਲ ਜੈਮੀਸਨ, ਯੁਜਵੇਂਦਰ ਚਾਹਲ, ਹਰਸ਼ਾਲ ਪਟੇਲ, ਮੁਹੰਮਦ ਸਿਰਾਜ।

RR Playing 11: ਸੰਜੂ ਸੈਮਸਨ (ਕਪਤਾਨ ਤੇ ਵਿਕਟ ਕੀਪਰ), ਏਵਿਨ ਲੁਈਸ, ਯਸ਼ਸਵੀ ਜੈਸਵਾਲ, ਲਿਆਮ ਲਿਵਿੰਗਸਟੋਨ/ਡੇਵਿਡ ਮਿਲਰ, ਮਹੀਪਾਲ ਲੋਮਰ, ਰਿਆਨ ਪਰਾਗ/ਸ਼ਿਵਮ ਦੁਬੇ, ਰਾਹੁਲ ਤਿਵਾਤੀਆ, ਕ੍ਰਿਸ ਮੌਰਿਸ, ਮੁਸਤਫਿਜ਼ੁਰ ਰਹਿਮਾਨ, ਚੇਤਨ ਸਾਕਰੀਆ, ਜੈਦੇਵ ਉਨਾਦਕਟ।