ਟੀ-20 ਇਤਿਹਾਸ ਦਾ ਸਭ ਤੋਂ ਹਾਈ ਸਕੋਰਿੰਗ ਮੈਚ
ਸੈਂਟਰਲ ਦੀ ਟੀਮ ਲਈ ਹਾਮਿਸ਼ ਰਦਰਫੋਰਡ ਨੇ 50 ਗੇਂਦਾਂ 'ਤੇ 106 ਰਨ ਦੀ ਪਾਰੀ ਖੇਡੀ। ਰਦਰਫੋਰਡ ਦੀ ਪਾਰੀ 'ਚ 9 ਚੌਕੇ ਅਤੇ 6 ਛੱਕੇ ਜੜੇ।
ਅਨਾਰੂ ਕਿਚਨ ਨੇ 33 ਗੇਂਦਾਂ 'ਤੇ 54 ਅਤੇ ਬਰੂਮ ਨੇ 24 ਗੇਂਦਾਂ 'ਤੇ 42 ਰਨ ਦਾ ਯੋਗਦਾਨ ਪਾਇਆ।
ਸੈਂਟਰਲ ਡਿਸਟ੍ਰਿਕਟਸ - 248/4
ਪਰ ਕਲੇਵਰ ਰਨ-ਆਊਟ ਹੋ ਗਏ ਅਤੇ ਓਟਾਗੋ ਨੇ 1 ਰਨ ਨਾਲ ਮੈਚ ਜਿੱਤ ਲਿਆ।
250 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਸੈਂਟਰਲ ਡਿਸਟ੍ਰਿਕਟਸ ਦੀ ਟੀਮ ਨੂੰ ਆਖਰੀ ਗੇਂਦ 'ਤੇ ਜਿੱਤ ਲਈ 2 ਰਨ ਚਾਹੀਦੇ ਸਨ।
ਇਸ ਮੈਚ 'ਚ ਕੁਲ 497 ਰਨ ਬਣੇ ਅਤੇ ਇਹ ਮੈਚ ਟੀ-20 ਇਤਿਹਾਸ ਦਾ ਸਭ ਤੋਂ ਹਾਈ ਸਕੋਰਿੰਗ ਮੈਚ ਬਣ ਗਿਆ। ਇਸਦੇ ਨਾਲ ਹੀ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਗਏ ਮੈਚ 'ਚ ਬਣੇ 489 ਰਨ ਦਾ ਰਿਕਾਰਡ ਵੀ ਟੁੱਟ ਗਿਆ।
ਇਸ ਮੈਚ 'ਚ ਓਟਾਗੋ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 3 ਵਿਕਟ ਗਵਾ ਕੇ 249 ਰਨ ਬਣਾਏ।
ਸੈਂਟਰਲ ਡਿਸਟ੍ਰਿਕਟਸ ਲਈ ਜੈਵਰਦੇਨੇ ਨੇ ਦਮਦਾਰ ਸੈਂਕੜਾ ਜੜਿਆ। ਜੈਵਰਦੇਨੇ ਨੇ 56 ਗੇਂਦਾਂ 'ਤੇ 112 ਰਨ ਦੀ ਪਾਰੀ ਖੇਡੀ। ਜੈਵਰਦੇਨੇ ਦੀ ਪਾਰੀ 'ਚ 12 ਚੌਕੇ ਅਤੇ 7 ਛੱਕੇ ਸ਼ਾਮਿਲ ਸਨ। ਬਰੂਸ 29 ਗੇਂਦਾਂ 'ਤੇ 61 ਰਨ ਬਣਾ ਕੇ ਨਾਬਾਦ ਰਹੇ।
ਓਟਾਗੋ - 249/3
ਟੀ-20 ਮੈਚ ਚੌਕੇ-ਛੱਕਿਆਂ ਲਈ ਅਤੇ ਵੱਡੇ ਹਿਟਸ ਲਈ ਮਸ਼ਹੂਰ ਹਨ। ਪਰ 21 ਦਿਸੰਬਰ ਨੂੰ ਸੈਂਟਰਲ ਡਿਸਟ੍ਰਿਕਟਸ ਅਤੇ ਓਟਾਗੋ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਮੈਚ ਨੇ ਟੀ-20 ਇਤਿਹਾਸ ਦੇ ਕਈ ਰਿਕਾਰਡ ਤੋੜ ਦਿੱਤੇ।