ਨਵੀਂ ਦਿੱਲੀ: ਆਈਪੀਐਲ ਦਾ ਸੀਜ਼ਨ-14 ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਲੀਗ ਨਾਲ ਜੁੜੇ ਸਾਰੇ ਕ੍ਰਿਕਟਰ ਆਪਣੇ-ਆਪਣੇ ਘਰਾਂ ਨੂੰ ਪਰਤ ਗਏ ਹਨ। ਇਸ ਦੇ ਨਾਲ ਹੀ ਹੁਣ ਕ੍ਰਿਕਟਰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਵੱਖੋ-ਵੱਖਰੇ ਤਰੀਕੇ ਅਪਣਾ ਰਹੇ ਹਨ। ਹਾਲ ਹੀ 'ਚ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਟਵਿੱਟਰ ਉੱਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਗਾਰਡਨ ਏਰੀਆ 'ਚ ਘਾਹ ਕੱਟਣ ਵਾਲੀ ਮਸ਼ੀਨ ਨਾਲ ਪ੍ਰੈਕਟਿਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਵੀਡੀਓ ਨੂੰ ਟਵਿੱਟਰ 'ਤੇ ਸਾਂਝਾ ਕਰਦਿਆਂ ਰਿਸ਼ਭ ਨੇ ਅੰਗਰੇਜ਼ੀ 'ਚ ਲਿਖਿਆ, "ਯੇ ਦਿਲ ਮਾਂਗੇ ਮੋਰ।" ਇਸ ਵੀਡੀਓ 'ਚ ਇਹ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਰਿਸ਼ਭ ਤੰਦਰੁਸਤੀ ਬਣਾਈ ਰੱਖਣ ਲਈ ਘਾਹ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਕਰ ਰਹੇ ਹਨ। ਕੋਰੋਨਾ ਮਹਾਂਮਾਰੀ ਕਾਰਨ ਲੋਕ ਆਪਣੇ ਘਰਾਂ 'ਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਅਜਿਹੀ ਸਥਿਤੀ 'ਚ ਰਿਸ਼ਭ ਘਰੇਲੂ ਤਰੀਕੇ ਅਪਣਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਰਿਸ਼ਭ ਦੇ ਪ੍ਰਸ਼ੰਸਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ
ਰਿਸ਼ਭ ਦੇ ਪ੍ਰਸ਼ੰਸਕ ਵੀ ਇਸ ਪੋਸਟ 'ਤੇ ਜ਼ਬਰਦਸਤ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਇਕ ਯੂਜਰ ਨੇ ਲਿਖਿਆ, "ਤੁਸੀਂ ਇਕ ਵਧੀਆ ਤਰੀਕਾ ਅਪਣਾਇਆ ਹੈ। ਕੋਈ ਵੀ ਇਸ ਨੂੰ ਅਜ਼ਮਾ ਸਕਦਾ ਹੈ।" ਇਕ ਹੋਰ ਯੂਜਰ ਨੇ ਲਿਖਿਆ, "ਲੌਕਡਾਊਨ ਦੀ ਸਹੀ ਵਰਤੋਂ।" ਇਸ ਦੇ ਨਾਲ ਹੀ ਇਕ ਯੂਜਰ ਨੇ ਰਿਸ਼ਭ ਦੀ ਤਾਰੀਫ ਕਰਦਿਆਂ ਲਿਖਿਆ, "ਤੁਸੀਂ ਇਕ ਮਹਾਨ ਕ੍ਰਿਕਟਰ ਹੋਣ ਦੇ ਨਾਲ-ਨਾਲ ਇਕ ਚੰਗੇ ਇਨਸਾਨ ਵੀ ਹੋ। ਤੁਸੀਂ ਸਾਨੂੰ ਇੰਝ ਹੀ ਤੁਹਾਡੇ 'ਤੇ ਮਾਣ ਕਰਨ ਦਾ ਅਜਿਹਾ ਮੌਕਾ ਦਿੰਦੇ ਰਹਿੰਦੇ ਹੋ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ