ਨਵੀਂ ਦਿੱਲੀ: ਵਨਡੇ ਵਰਲਡ ਕੱਪ ‘ਚ ਪੰਜ ਸੈਂਕੜੇ ਲਾ ਕੇ ਰੋਹਿਤ ਸ਼ਰਮਾ ਨੇ ਨਵਾਂ ਇਤਿਹਾਸ ਬਣਾਇਆ ਸੀ। ਹੁਣ ਸਾਲ ਦਾ ਆਖਰ ਹੁੰਦੇ-ਹੁੰਦੇ ਟੀਮ ਇੰਡੀਆ ਦੇ ਸਟਾਰ ਓਪਨਰ ਨੇ ਇੱਕ ਹੋਰ ਵੱਡਾ ਰਿਕਾਰਡ ਕਾਇਮ ਕੀਤਾ ਹੈ। ਰੋਹਿਤ ਸ਼ਰਮਾ 22 ਸਾਲ ਪੁਰਾਣਾ ਸਨਥ ਜੈਸੂਰੀਆ ਦਾ ਰਿਕਾਰਡ ਤੋੜਦੇ ਹੋਏ ਇੱਕ ਸਾਲ ‘ਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਦੌੜਾਂ ਬਣਾਉਣ ਵਾਲੇ ਓਪਨਰ ਬਣੇ ਹਨ।
ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਖਿਲਾਫ ਤੀਜੇ ਤੇ ਆਖਰੀ ਵਨਡੇਅ ਮੈਚ ‘ਚ ਆਪਣੀਆਂ ਨੌਂ ਦੌੜਾਂ ਬਣਾਉਣ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਈ ਸੀ। ਨੌਂ ਦੌੜਾਂ ਬਣਾਉਣ ਦੇ ਨਾਲ ਹੀ ਰੋਹਿਤ ਦੇ 2388 ਦੌੜਾਂ ਹੋ ਗਈਆਂ ਸੀਅਤੇ ਉਨ੍ਹਾਂ ਨੇ 1997 ‘ਚ ਜੈਸੂਰੀਆ ਵਲੋਂ ਬਣਾਏ 2387 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ। ਰੋਹਿਤ ਤਿੰਨਾਂ ਪਲੇਟਫਾਰਮਾਂ ‘ਚ ਇਸ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਟੀਮ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਦੂਜੇ ਨੰਬਰ ‘ਤੇ ਹਨ।
ਇਸ ਦੇ ਨਾਲ ਹੀ ਇਹ ਚੌਥਾ ਸਾਲ ਸੀ ਜਦੋਂ ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕਟ ‘ਚ 2400 ਤੋਂ ਜ਼ਿਆਦਾ ਦੌੜਾਂ ਬਣਾਈਆਂ। ਪਿਛਲੇ ਚਾਰ ਸਾਲ ‘ਚ ਕੋਹਲੀ ਇੰਟਰਨੈਸ਼ਨਲ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਸਥਾਨ ‘ਤੇ ਮੌਜੂਦ ਰਹੇ ਹਨ
ਰੋਹਿਤ ਸ਼ਰਮਾ ਨੇ ਘੜਿਆ ਨਵਾਂ ਇਤਿਹਾਸ, ਜਾਣੋ 22 ਸਾਲ ਦਾ ਕਿਹੜਾ ਰਿਕਾਰਡ ਤੋੜਿਆ
ਏਬੀਪੀ ਸਾਂਝਾ
Updated at:
24 Dec 2019 05:27 PM (IST)
ਵਨਡੇ ਵਰਲਡ ਕੱਪ ‘ਚ ਪੰਜ ਸੈਂਕੜੇ ਲਾ ਕੇ ਰੋਹਿਤ ਸ਼ਰਮਾ ਨੇ ਨਵਾਂ ਇਤਿਹਾਸ ਬਣਾਇਆ ਸੀ। ਹੁਣ ਸਾਲ ਦਾ ਆਖਰ ਹੁੰਦੇ-ਹੁੰਦੇ ਟੀਮ ਇੰਡੀਆ ਦੇ ਸਟਾਰ ਓਪਨਰ ਨੇ ਇੱਕ ਹੋਰ ਵੱਡਾ ਰਿਕਾਰਡ ਕਾਇਮ ਕੀਤਾ ਹੈ।
- - - - - - - - - Advertisement - - - - - - - - -