Rohit Sharma: ਭਾਰਤ ਨੇ ਅਜੇ ਕਈ ਦੇਸ਼ਾਂ ਨਾਲ ਸੀਰੀਜ਼ ਖੇਡਣੀ ਹੈ, ਜਿਸ 'ਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਸ਼ਾਮਲ ਹਨ। ਇਸ ਤੋਂ ਬਾਅਦ ਭਾਰਤ ਨੇ 2025 'ਚ ਚੈਂਪੀਅਨਸ ਟਰਾਫੀ ਖੇਡਣੀ ਹੈ, ਜਿਸ ਲਈ ਟੀਮ ਨੂੰ ਪਾਕਿਸਤਾਨ ਦਾ ਦੌਰਾ ਕਰਨਾ ਹੋਵੇਗਾ। ਇਸ ਮਹਾਮੁਕਾਬਲੇ ਦਾ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਇਸ ਵਿਚਾਲੇ ਪ੍ਰਸ਼ੰਸਕਾਂ ਦਾ ਦਿਲ ਤੋੜਨ ਵਾਲੀ ਖਬਰ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਇਸ ਟੂਰਨਾਮੈਂਟ ਤੋਂ ਪਹਿਲਾਂ ਖਬਰਾਂ ਹਨ ਕਿ ਚੈਂਪੀਅਨਸ ਟਰਾਫੀ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ। ਜਿਸ ਤੋਂ ਬਾਅਦ ਇਸ ਖਿਡਾਰੀ ਨੂੰ ਵਨਡੇ ਕ੍ਰਿਕਟ ਟੀਮ ਵਿੱਚ ਓਪਨਿੰਗ ਕਰਨ ਦਾ ਮੌਕਾ ਮਿਲੇਗਾ। ਆਓ ਜਾਣੋ ਉਸ ਖਿਡਾਰੀ ਬਾਰੇ ਖਾਸ।
ਚੈਂਪੀਅਨਸ ਟਰਾਫੀ ਤੋਂ ਬਾਅਦ ਸੰਨਿਆਸ ਲੈ ਸਕਦੇ ਰੋਹਿਤ ਸ਼ਰਮਾ
ਦੱਸ ਦੇਈਏ ਕਿ ਪਾਕਿਸਤਾਨ ਦੀ ਮੇਜ਼ਬਾਨੀ 'ਚ ਭਾਰਤ ਨੇ ਫਰਵਰੀ-ਮਾਰਚ 'ਚ ਚੈਂਪੀਅਨਸ ਟਰਾਫੀ ਖੇਡਣੀ ਹੈ। ਜਿਸ ਲਈ ਟੀਮ ਇੰਡੀਆ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਕੋਚ ਗੌਤਮ ਗੰਭੀਰ ਇਸ ਟੂਰਨਾਮੈਂਟ ਲਈ ਆਪਣੇ ਸਰਵੋਤਮ 15 ਖਿਡਾਰੀਆਂ ਨੂੰ ਤਿਆਰ ਕਰ ਰਹੇ ਹਨ। ਪਰ ਇਸ ਦੌਰਾਨ ਇੱਕ ਖਬਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਚੈਂਪੀਅਨਸ ਟਰਾਫੀ ਤੋਂ ਬਾਅਦ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਨਡੇ ਕ੍ਰਿਕਟ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ। ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਟੀਮ ਵਿੱਚ ਇੱਕ ਅਜਿਹਾ ਖਿਡਾਰੀ ਹੈ ਜਿਸ ਨੂੰ ਰੋਹਿਤ ਦੀ ਜਗ੍ਹਾ ਟੀਮ ਵਿੱਚ ਓਪਨਿੰਗ ਕਰਨ ਦਾ ਮੌਕਾ ਮਿਲੇਗਾ।
Read More: Rohit-Gambhir Fight: ਟੀਮ ਇੰਡੀਆ 'ਚ ਆਇਆ ਭੂਚਾਲ, ਆਪਸ 'ਚ ਭਿੜ ਗਏ ਕੋਚ ਤੇ ਕਪਤਾਨ, ਜਾਣੋ ਮਾਮਲਾ
ਟੀਮ 'ਚ ਯਸ਼ਸਵੀ ਨੂੰ ਮਿਲ ਸਕਦੀ ਰੋਹਿਤ ਦੀ ਜਗ੍ਹਾ
ਜੇਕਰ ਰੋਹਿਤ ਸ਼ਰਮਾ ਸੰਨਿਆਸ ਲੈਂਦੇ ਹਨ ਤਾਂ ਟੀਮ ਨੂੰ ਇੱਕ ਅਜਿਹੇ ਖਿਡਾਰੀ ਦੀ ਲੋੜ ਹੋਵੇਗੀ, ਜੋ ਉਨ੍ਹਾਂ ਦੀ ਜਗ੍ਹਾ ਟੀਮ ਵਿੱਚ ਸ਼ੁਰੂਆਤੀ ਸਥਿਤੀ ਨੂੰ ਸੰਭਾਲ ਸਕੇ। ਜੋ ਰੋਹਿਤ ਵਾਂਗ ਹਮਲਾਵਰ ਬੱਲੇਬਾਜ਼ੀ ਕਰਕੇ ਟੀਮ ਨੂੰ ਇਕੱਲੇ-ਇਕੱਲੇ ਜਿੱਤ ਵੱਲ ਲਿਜਾਣ ਦੀ ਸਮਰੱਥਾ ਰੱਖਦਾ ਹੈ। ਇਸ ਦੇ ਲਈ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਤੋਂ ਵਧੀਆ ਕੋਈ ਨਹੀਂ ਹੋ ਸਕਦਾ। ਰੋਹਿਤ ਤੋਂ ਬਾਅਦ ਟੀਮ 'ਚ ਸਿਰਫ ਯਸ਼ਸਵੀ ਜੈਸਵਾਲ ਨੂੰ ਸ਼ੁਰੂਆਤੀ ਬੱਲੇਬਾਜ਼ੀ ਦੀ ਜਗ੍ਹਾ ਮਿਲੇਗੀ। ਹਾਲਾਂਕਿ ਯਸ਼ਸਵੀ ਨੇ ਅਜੇ ਤੱਕ ਵਨਡੇ ਕ੍ਰਿਕਟ 'ਚ ਡੈਬਿਊ ਨਹੀਂ ਕੀਤਾ ਹੈ।
ਯਸ਼ਸਵੀ ਦਾ ਕਰੀਅਰ ਸ਼ਾਨਦਾਰ
ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਹਮੇਸ਼ਾ ਹੀ ਆਪਣੀ ਟੀਮ ਨੂੰ ਮੁਸੀਬਤ 'ਚੋਂ ਬਾਹਰ ਕੱਢਿਆ ਹੈ। ਉਨ੍ਹਾਂ ਸਾਲ 2023 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਡੈਬਿਊ ਕੀਤਾ ਹੈ। ਉਨ੍ਹਾਂ ਨੇ ਟੀਮ ਲਈ 13 ਟੈਸਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਦਾ ਸਰਵੋਤਮ ਸਕੋਰ 214 ਦੌੜਾਂ ਸੀ। ਉਨ੍ਹਾਂ ਨੇ 23 ਟੀ-20 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ ਸਭ ਤੋਂ ਵੱਧ 100 ਦੌੜਾਂ ਬਣਾਈਆਂ ਹਨ।