RR vs CSK, IPL 2020: ਆਈਪੀਐਲ 2020 ਦਾ ਚੌਥਾ ਮੈਚ ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿੱਚ ਖੇਡਿਆ ਜਾ ਰਿਹਾ ਹੈ।ਐਮਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਟੌਸ ਜਿੱਤਿਆ।ਪਰ ਟੀਮ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਰਾਜਸਥਾਨ ਰਾਇਲਜ਼ ਨੇ 20 ਓਵਰ 'ਚ 7 ਵਿਕਟ ਗੁਆ ਕੇ 216 ਦੌੜਾਂ ਬਣਾਈਆਂ ਹਨ। ਚੇਨਈ ਸੁਪਰ ਕਿੰਗਜ਼ ਨੂੰ 217 ਦੌੜਾਂ ਦਾ ਟੀਚਾ ਮਿਲਿਆ ਹੈ।
ਰਾਜਸਥਾਨ ਰਾਇਲਜ਼ ਨੇ 15ਵੇਂ ਓਵਰ 'ਚ ਰੌਬਿਨ ਉਥੱਪਾ ਦਾ ਵਿਕਟ ਗੁਆ ਲਿਆ।ਉਥੱਪਾ 8 ਗੇਂਦਾ 'ਚ 5 ਦੌੜਾਂ ਬਣਾ ਆਉਟ ਹੋ ਗਿਆ।15 ਓਵਰ ਤੋਂ ਬਾਅਦ RR SCORE: 154/4 ਰਾਜਸਥਾਨ ਰਾਇਲਜ਼ ਨੂੰ ਇੱਕ ਹੋਰ ਝੱਟਕਾ ਰਾਹੁਲ ਤਿਵਾਤੀਆ ਦੇ ਰੂਪ 'ਚ ਲੱਗਾ ਜੋ 10 ਦੌੜਾਂ ਬਣਾ ਆਉਟ ਹੋ ਗਿਆ।
17ਵੇਂ ਓਵਰ ਤੋਂ ਬਾਅਦ ਰਾਜਸਥਾਨ 6 ਵਿਕਟਾਂ ਦੇ ਨੁਕਸਾਨ ਤੇ 173 ਦੌੜਾਂ ਬਣਾ ਚੁੱਕਾ ਸੀ।ਰਿਆਨ ਪਰਾਗ 4 ਗੇਂਦਾਂ 'ਚ 6 ਦੌੜਾਂ ਬਣਾ ਆਉਟ ਹੋ ਗਿਆ।18 ਓਵਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 6 ਵਿਕਟ ਦੇ ਨੁਕਸਾਨ ਤੇ 176 ਦੌੜਾਂ ਸੀ।
ਸਟੀਵ ਸਮਿਥ 47 ਬਾਲਾਂ 'ਚ 69 ਦੌੜਾਂ ਬਣਾ ਆਉਟ ਹੋ ਗਿਆ।19 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ 198/7 ਸੀ।
RR vs CSK Match updates: ਰਾਜਸਥਾਨ ਰਾਇਲਜ਼ ਨੇ ਚੇਨਈ ਅੱਗ ਰੱਖਿਆ 217 ਦੌੜਾਂ ਦਾ ਟੀਚਾ
ਏਬੀਪੀ ਸਾਂਝਾ
Updated at:
22 Sep 2020 09:26 PM (IST)
RR vs CSK, IPL 2020: 20 ਓਵਰ 'ਚ 7 ਵਿਕਟ ਗੁਆ ਕੇ 216 ਦੌੜਾਂ ਬਣਾਈਆਂ ਹਨ। ਚੇਨਈ ਸੁਪਰ ਕਿੰਗਜ਼ ਨੂੰ 217 ਦੌੜਾਂ ਦਾ ਟੀਚਾ ਮਿਲਿਆ ਹੈ।
- - - - - - - - - Advertisement - - - - - - - - -