ਸਾਗਰੀਕਾ ਨੇ ਕੀਤਾ ਜ਼ਹੀਰ ਨਾਲ ਰਿਸ਼ਤੇ ਬਾਰੇ ਖੁਲਾਸਾ
ਸਾਗਰੀਕਾ ਨੇ ਕਿਹਾ ਕਿ ਜ਼ਹੀਰ ਇੱਕ ਚੰਗੇ ਖਿਡਾਰੀ ਹਨ ਅਤੇ ਓਹ ਉਨ੍ਹਾਂ ਦੀ ਰਿਸਪੈਕਟ ਕਰਦੀ ਹੈ। ਯੁਵੀ ਦੇ ਵਿਆਹ ਤੇ ਕ੍ਰਿਕਟਰ ਜ਼ਹੀਰ ਖਾਨ ਨੂੰ ਅਦਾਕਾਰਾ ਸਾਗਰਿਕਾ ਘਟਗੇ ਨਾਲ ਸਪੌਟ ਕੀਤਾ ਗਿਆ ਸੀ। ਦੋਵੇਂ ਇੱਕ ਦੂਜੇ ਦੇ ਨਾਲ-ਨਾਲ ਹੀ ਸਨ।
ਕ੍ਰਿਕਟਰ ਜ਼ਹੀਰ ਖਾਨ ਅਤੇ ਅਦਾਕਾਰਾ ਸਾਗਰੀਕਾ ਘਟਗੇ ਦੇ ਰਿਸ਼ਤੇ ਬਾਰੇ ਲਗਾਤਾਰ ਸਵਾਲ ਉਠ ਰਹੇ ਹਨ।
ਮੇਰੇ ਅਤੇ ਜ਼ਹੀਰ ਦੇ ਰਿਸ਼ਤੇ ਨੂੰ ਲੈਕੇ ਕਾਫੀ ਸਵਾਲ ਉਠਦੇ ਹਨ, ਪਰ ਲੋਕ ਸਾਡੇ ਬਾਰੇ ਕੀ ਸੋਚਦੇ ਹਨ ਇਸਤੋਂ ਮੈਨੂੰ ਜਾਦਾ ਫਰਕ ਨਹੀਂ ਪੈਂਦਾ। ਮੈਂ ਖੁਸ਼ ਹਾਂ ਅਤੇ ਆਪਣੀ ਹੈਪੀ ਸਪੇਸ 'ਚ ਹਾਂ।
ਖਬਰਾਂ ਆ ਰਹੀਆਂ ਸਨ ਕਿ ਇਹ ਦੋਨੇ ਪਿਛਲੇ 4 ਤੋਂ 6 ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਸਾਗਰੀਕਾ ਨੇ ਕਿਹਾ ਕਿ ਓਹ ਹਮੇਸ਼ਾ ਤੋਂ ਹੀ ਇੱਕ ਸਾਧਾਰਨ ਲੜਕੀ ਰਹੀ ਹੈ ਅਤੇ ਉਸਦਾ ਨਾਮ ਕਿਸ ਨਾਲ ਜੋੜਿਆ ਜਾਂਦਾ ਹੈ, ਇਸ ਨਾਲ ਉਸਨੂੰ ਫਰਕ ਨਹੀਂ ਪੈਂਦਾ।
ਪਰ ਹੁਣ ਆ ਰਹੀਆਂ ਖਬਰਾਂ ਅਨੁਸਾਰ ਇੱਕ ਇੰਟਰਵਿਊ 'ਚ ਸਾਗਰੀਕਾ ਨੇ ਇਸ ਰਿਸ਼ਤੇ ਬਾਰੇ ਜਵਾਬ ਦਿੱਤੇ ਹਨ।
ਦੋਨਾ ਨੂੰ ਇੱਕ-ਦੂਜੇ ਦੇ ਨਾਲ ਕਈ ਜਗ੍ਹਾ ਸਪਾਟ ਕੀਤਾ ਗਿਆ। ਪਰ ਦੋਨਾ ਵੱਲੋਂ ਹੀ ਇਸ ਰਿਸ਼ਤੇ ਬਾਰੇ ਕਦੀ ਖੁਲ੍ਹ ਕੇ ਜਵਾਬ ਨਹੀਂ ਦਿੱਤਾ ਗਿਆ ਸੀ।
ਸਾਗਰੀਕਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ 'ਮੈਂ ਹਮੇਸ਼ਾ ਲੋ ਪ੍ਰੋਫਾਈਲ ਰਹਿੰਦੀ ਹਾਂ। ਮੈਂ ਪਾਰਟੀਸ 'ਚ ਜਾਣਾ ਵੀ ਜਾਦਾ ਪਸੰਦ ਨਹੀਂ ਕਰਦੀ ਅਤੇ ਆਪਣੀ ਸਾਧਾਰਨ ਛਵੀ 'ਚ ਖੁਸ਼ ਰਹਿੰਦੀ ਹਾਂ।
ਖਬਰਾਂ ਇਹ ਵੀ ਸਨ ਕਿ ਦੋਵੇਂ ਜਲਦ ਵਿਆਹ ਕਰਾਉਣ ਜਾ ਰਹੇ ਹਨ। ਸਾਗਰਿਕਾ ਸ਼ਾਹਰੁਖ ਖਾਨ ਦੀ ਫਿਲਮ ‘ਚੱਕ ਦੇ ਇੰਡੀਆ’ ਵਿੱਚ ਨਜ਼ਰ ਆਈ ਸੀ। ਇਨ੍ਹਾਂ ਨੇ ਪੰਜਾਬੀ ਫਿਲਮ ‘ਦਿਲਦਾਰੀਆਂ’ ਵੀ ਕੀਤੀ ਸੀ।
ਮੈਂ ਇਸ ਰਿਸ਼ਤੇ ਬਾਰੇ ਕਦੀ ਜਾਦਾ ਗੱਲ ਨਹੀਂ ਕੀਤੀ ਅਤੇ ਮੈਨੂੰ ਲਗਦਾ ਹੈ ਕਿ ਕੁਝ ਰਿਸ਼ਤੇ ਨਿਜੀ ਹੁੰਦੇ ਹਨ ਅਤੇ ਉਨ੍ਹਾਂ ਬਾਰੇ ਘਟ ਗੱਲ ਕਰਨਾ ਹੀ ਠੀਕ ਹੁੰਦਾ ਹੈ।'