ਸਾਨੀਆ ਨੇ ਆਪਣੀ ਫੇਵਰਿਟ ਦੋਸਤ ਨੂੰ ਦਿੱਤੀ ਵਧਾਈ
ਸਾਨੀਆ 91 ਹਫਤੇ ਤਕ ਡਬਲਸ ਕੈਟੇਗਰੀ ਦੀ ਨੰਬਰ 1 ਖਿਡਾਰਨ ਰਹੀ।
ਟੈਨਿਸ ਸਟਾਰ ਸਾਨੀਆ ਮਿਰਜ਼ਾ ਆਮ ਤੌਰ 'ਤੇ ਸੋਸ਼ਲ ਮੀਡੀਆ 'ਚ ਐਕਟਿਵ ਨਜਰ ਆਉਂਦੀ ਹੈ। ਸਾਨੀਆ ਦਾ ਫੇਸਬੁਕ ਅਤੇ ਟਵਿਟਰ ਪੇਜ ਲਗਾਤਾਰ ਅਪਡੇਟ ਹੁੰਦਾ ਰਹਿੰਦਾ ਹੈ।
ਸਾਨੀਆ ਆਪਣਾ ਡਬਲਸ ਕੈਟੇਗਰੀ ਦਾ ਨੰਬਰ 1 ਦਾ ਤਾਜ ਗਵਾ ਬੈਠੀ। ਖਾਸ ਗੱਲ ਇਹ ਰਹੀ ਕਿ ਸਾਨੀਆ ਦੀ ਜਗ੍ਹਾ ਬ੍ਰਿਸਬੇਨ ਓਪਨ 'ਚ ਖਿਤਾਬ ਜਿੱਤਣ ਵਾਲੀ ਉਨ੍ਹਾਂ ਦੀ ਅਮਰੀਕੀ ਜੋੜੀਦਾਰ ਬੈਥਨੀ ਮੈਟਕ ਸੈਂਡਸ ਹੀ ਨੰਬਰ 1 ਖਿਡਾਰਨ ਬਣ ਗਈ ਹੈ।
ਸਾਨੀਆ ਨੇ ਆਪਣੀ ਖਾਸ ਦੋਸਤ ਫਰਾਹ ਖਾਨ ਨੂੰ ਜਨਮਦਿਨ 'ਤੇ ਵਧਾਈ ਦਿੱਤੀ। ਸਾਨੀਆ ਮਿਰਜ਼ਾ ਦੀ ਫਰਾਹ ਖਾਨ ਅਤੇ ਪਰੀਨੀਤੀ ਚੋਪੜਾ ਨਾਲ ਖਾਸ ਦੋਸਤੀ ਹੈ ਅਤੇ ਓਹ ਆਮ ਤੌਰ 'ਤੇ ਦੋਨਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਹੈ।
ਸਾਨੀਆ ਆਪਣੇ ਫੈਨਸ ਲਈ ਆਪਣੇ ਮੈਚ ਅਤੇ ਹੋਰ ਕਈ ਤਸਵੀਰਾਂ ਅਤੇ ਖਬਰਾਂ ਸ਼ੇਅਰ ਕਰਨਾ ਪਸੰਦ ਕਰਦੀ ਹਨ। ਸਾਨੀਆ ਨੇ ਸੋਮਵਾਰ ਤੜਕੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਅਪਡੇਟ ਕੀਤਾ ਜਿਸਤੇ ਜਲਦੀ ਹੀ 1ਲੱਖ ਤੋਂ ਵਧ ਲਾਈਕਸ ਆ ਗਏ।
ਸਾਨੀਆ ਮਿਰਜ਼ਾ ਨੂੰ ਵੀਰਵਾਰ ਦੇ ਦਿਨ ਇੱਕ ਵੱਡਾ ਝਟਕਾ ਲੱਗਾ ਸੀ ਜਦ ਉਨ੍ਹਾਂ ਦੀ ਨੰਬਰ 1 ਰੈਂਕਿੰਗ ਉਨ੍ਹਾਂ ਹੱਥੋਂ ਨਿਕਲ ਗਈ ਸੀ। ਹਾਲਾਂਕਿ ਉਨ੍ਹਾਂ ਨੇ ਬ੍ਰਿਸਬੇਨ 'ਚ ਖੇਡੇ ਗਏ ਟੂਰਨਾਮੈਂਟ 'ਚ ਜੇਤੂ ਆਗਾਜ਼ ਜਰੂਰ ਕੀਤਾ ਸੀ।
ਸਾਨੀਆ ਨੇ ਫਰਾਹ ਨੂੰ ਵਧਾਈ ਦਿੰਦੇ ਹੋਏ ਵੀ ਆਪਣੀ ਅਤੇ ਫਰਾਹ ਖਾਨ ਦੀ ਇੱਕ ਤਸਵੀਰ ਸਾਂਝੀ ਕੀਤੀ।
ਸਾਨੀਆ ਦਾ ਫੇਸਬੁਕ ਅਪਡੇਟ - Happy Birthday to one of my most favourite ppl in this whole world .. I love you ❤️ Farah Khan Sania Mirza Page Liked · 11 hrs ·