ਸਾਨੀਆ ਨੇ ਸਾਜਿਦ ਨੂੰ ਚੱਕਰਾਂ 'ਚ ਪਾਇਆ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਬਾਲੀਵੁਡ ਅਦਾਕਾਰਾ ਪਰੀਨਿਤੀ ਚੋਪੜਾ ਕਾਫੀ ਚੰਗੀਆਂ ਦੋਸਤ ਹਨ। ਸਾਨੀਆ ਅਤੇ ਪਰੀਨਿਤੀ ਨੇ ਹਾਲ 'ਚ 'ਯਾਰੋਂ ਕੀ ਬਾਰਾਤ' ਸ਼ੋਅ 'ਚ ਇਕੱਠਿਆਂ ਸ਼ਿਰਕਤ ਕੀਤੀ।
ਤੁਹਾਡੇ ਵਿਆਹ ਨੂੰ 6 ਸਾਲ ਹੋ ਗਏ ਅਤੇ ਹੁਣ ਤੁਹਾਡੇ ਬੇਬੀ ਵੀ ਹੋਵੇਗਾ। ਜੇਕਰ ਤੁਹਾਡਾ ਬੇਬੀ ਖਿਡਾਰੀ ਬਣਨਾ ਚਾਹੁੰਦਾ/ਚਾਹੁੰਦੀ ਹੈ ਤਾਂ ਓਹ ਭਾਰਤ ਲਈ ਖੇਡੇਗਾ ਜਾਂ ਪਾਕਿਸਤਾਨ ਲਈ ?
ਆਮ ਤੌਰ 'ਤੇ ਸਾਨੀਆ ਆਪਣੀ ਨਿਜੀ ਜਿੰਦਗੀ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੀ ਪਰ ਇਸ ਸ਼ੋਅ 'ਚ ਪੁੱਛੇ ਗਏ ਇਕ ਪਰਸਨਲ ਸਵਾਲ ਦਾ ਸਾਨੀਆ ਨੇ ਬਖੂਬੀ ਜਵਾਬ ਦਿੱਤਾ।
ਦੋਨੇ ਦੇਸ਼ਾਂ ਲਈ ਇੱਜਤ ਭਰੇ ਸਾਨੀਆ ਦੇ ਇਸ ਜਵਾਬ ਨੇ ਭਾਰਤ ਅਤੇ ਪਾਕਿਸਤਾਨ ਦੇ ਫੈਨਸ ਦਾ ਦਿਲ ਜਿੱਤ ਲਿਆ।
ਦਰਅਸਲ ਸ਼ੋਅ 'ਚ ਬਾਲੀਵੁਡ ਡਾਇਰੈਕਟਰ ਅਤੇ ਸ਼ੋਅ ਦੇ ਹੋਸਟ ਸਾਜਿਦ ਖਾਨ ਨੇ ਸਾਨੀਆ ਤੋਂ ਪੁੱਛਿਆ 'ਮੈਂ ਤੁਹਾਨੂੰ ਪਾਕਿਸਤਾਨ ਅਤੇ ਭਾਰਤ ਦੇ ਹਰ ਇਨਸਾਨ ਵੱਲੋਂ ਇੱਕ ਸਵਾਲ ਕਰਨਾ ਚਾਹੁੰਦਾ ਹਾਂ।
ਮੈਨੂੰ ਵੀ ਨਹੀਂ ਪਤਾ। ਹੋ ਸਕਦਾ ਹੈ ਓਹ ਖਿਡਾਰੀ ਨਾ ਬਣਨਾ ਚਾਹੇ ਅਤੇ ਐਕਟਰ, ਟੀਚਰ ਜਾਂ ਡਾਕਟਰ ਬਣਨਾ ਚਾਹੇ। ਇਹ ਅਜੇ ਦੂਰ ਦੀ ਸੋਚ ਹੈ।
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਾਨੀਆ ਨੇ ਕਿਹਾ 'ਸੱਚ ਦੱਸਾਂ ਤਾਂ ਸਾਡੇ ਦੋਨਾਂ ਵਿਚਾਲੇ ਇਸ ਬਾਰੇ ਕਦੀ ਚਰਚਾ ਹੀ ਨਹੀਂ ਹੋਈ।
ਮੈਨੂੰ ਹਿੰਦੁਸਤਾਨੀ ਹੋਣ 'ਤੇ ਮਾਣ ਹੈ ਅਤੇ ਸ਼ੋਏਬ ਨੂੰ ਪਾਕਿਸਤਾਨੀ ਹੋਣ 'ਤੇ ਮਾਣ ਹੈ। ਪਰ ਫਿਲਹਾਲ ਸਾਨੂੰ ਪਤੀ-ਪਤਨੀ ਹੋਣ 'ਤੇ ਮਾਣ ਹੈ।'