ਪਹਿਲਾਂ ਪ੍ਰਿਟੀ ਨਾਲ ਝਗੜੇ ਦੀਆਂ ਖਬਰਾਂ, ਹੁਣ ਛੱਡੀ ਕੋਚਿੰਗ
ਹਾਲਾਂਕਿ ਬਾਂਗੜ ਦੀ ਕੋਚਿੰਗ ਹੇਠ ਹੀ ਪਿਛਲੇ 2 ਸੀਜਨ ਕਿੰਗਜ਼ ਇਲੈਵਨ ਪੰਜਾਬ ਲਈ ਬੇਹਦ ਨਿਰਾਸ਼ਾਜਨਕ ਰਹੇ।
ਉਨ੍ਹਾਂ ਦੀ ਕੋਚਿੰਗ ਹੇਠ ਹੀ ਪੰਜਾਬ ਦੀ ਟੀਮ ਪਹਿਲੀ ਵਾਰ IPL ਫਾਈਨਲ 'ਚ ਪਹੁੰਚੀ ਸੀ।
ਬਾਂਗੜ ਨੇ ਕਿਹਾ 'ਮੈਂ ਨਵੰਬਰ 'ਚ ਆਖਰੀ ਹਫਤੇ 'ਚ ਆਪਣਾ ਅਸਤੀਫਾ ਦਿੱਤਾ ਸੀ। ਫ੍ਰੈਂਚਾਈਜੀ ਨੇ ਦਿਸੰਬਰ ਦੇ ਦੂਜੇ ਹਫਤੇ 'ਚ ਮੇਰੇ ਨਾਲ ਗਲਬਾਤ ਕੀਤੀ। ਮੇਰਾ ਪੂਰਾ ਧਿਆਨ ਭਾਰਤ ਅਤੇ ਇੰਗਲੈਂਡ ਵਿਚਾਲੇ ਚਲ ਰਹੀ ਸੀਰੀਜ਼ 'ਤੇ ਲੱਗਾ ਹੋਇਆ ਸੀ ਅਤੇ ਇਸਲਈ ਮੈਂ ਸੀਰੀਜ਼ ਖਤਮ ਹੋਣ ਦੀ ਉਡੀਕ ਕਰ ਰਿਹਾ ਸੀ।'
ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਨੇ IPL ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਇਹ ਸਭ ਡਰਾਮਾ ਪੰਜਾਬ ਦੀ ਟੀਮ ਨੂੰ ਬੈਂਗਲੁਰੂ ਹੱਥੋਂ ਸੋਮਵਾਰ ਨੂੰ ਮਿਲੀ 1 ਰਨ ਦੀ ਹਾਰ ਪਿੱਛੋਂ ਹੋਇਆ। ਪ੍ਰਿਟੀ ਦੀ ਫਟਕਾਰ 'ਤੇ ਸੰਜੈ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਅਜਿਹਾ ਕੁਝ ਨਹੀ ਹੋਇਆ। ਸੰਜੈ ਨੇ ਕਿਹਾ ਸੀ ਕਿ ਪ੍ਰਿਟੀ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀ ਹੋਇਆ। ਇਹ ਸਭ ਡਰਾਮਾ ਪੰਜਾਬ ਦੀ ਟੀਮ ਨੂੰ ਬੈਂਗਲੁਰੂ ਹੱਥੋਂ ਸੋਮਵਾਰ ਨੂੰ ਮਿਲੀ 1 ਰਨ ਦੀ ਹਾਰ ਪਿੱਛੋਂ ਹੋਇਆ। ਪ੍ਰਿਟੀ ਦੀ ਫਟਕਾਰ 'ਤੇ ਸੰਜੈ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਅਜਿਹਾ ਕੁਝ ਨਹੀ ਹੋਇਆ। ਸੰਜੈ ਨੇ ਕਿਹਾ ਸੀ ਕਿ ਪ੍ਰਿਟੀ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀ ਹੋਇਆ।
IPL 'ਚ ਪੰਜਾਬ ਦੀ ਟੀਮ ਲਗਾਤਾਰ ਨਿਰਾਸ਼ਾਜਨਕ ਖੇਡ ਵਿਖਾ ਰਹੀ ਸੀ। ਟੀਮ ਦੇ ਖਰਾਬ ਪ੍ਰਦਰਸ਼ਨ ਨੇ ਟੀਮ ਦੀ ਸਹਿ-ਮਾਲਕਣ ਪ੍ਰਿਟੀ ਜ਼ਿੰਟਾ ਨੂੰ ਵੀ ਨਿਰਾਸ਼ ਕਰ ਦਿੱਤਾ ਸੀ।
ਖਬਰਾਂ ਅਨੁਸਾਰ ਪ੍ਰਿਟੀ ਨੇ ਕੋਚ ਸੰਜੈ ਬਾਂਗੜ ਨੂੰ ਪਲੇਅਰਸ ਅਤੇ ਸਹਾਇਕ ਸਟਾਫ ਦੇ ਸਾਹਮਣੇ ਲਤਾੜਿਆ।ਪ੍ਰਿਟੀ ਨੇ ਸੰਜੈ ਬਾਂਗੜ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਤਕ ਦੀ ਧਮਕੀ ਦੇ ਦਿੱਤੀ।
ਸਾਲ 2014 'ਚ ਸੰਜੈ ਬਾਂਗੜ ਨੂੰ ਕਿੰਗਜ਼ ਇਲੈਵਨ ਪੰਜਾਬ ਦਾ ਸਹਿ ਕੋਚ ਬਣਾਇਆ ਗਿਆ ਸੀ ਅਤੇ ਇਸਤੋਂ ਬਾਅਦ ਉਨ੍ਹਾਂ ਨੂੰ ਟੀਮ ਦਾ ਮੁੱਖ ਕੋਚ ਬਣਾ ਦਿੱਤਾ ਗਿਆ ਸੀ।
ਟੀਮ ਦੀ ਮਾਲਕਣ ਪ੍ਰਿਟੀ ਦੀ ਫਟਕਾਰ ਦੀਆਂ ਆਈਆਂ ਸਨ ਖਬਰਾਂ
ਖਬਰਾਂ ਸਨ ਕਿ ਪੰਜਾਬ ਅਤੇ ਬੈਂਗਲੁਰੂ ਵਿਚਾਲੇ ਮੋਹਾਲੀ 'ਚ ਖੇਡੇ ਗਏ ਮੈਚ 'ਚ ਪ੍ਰਿਟੀ ਇੰਨਾ ਨਿਰਾਸ਼ ਹੋ ਗਈ ਸੀ ਕਿ ਉਸਨੇ ਟੀਮ ਦੇ ਕੋਚ ਨੂੰ ਫਟਕਾਰ ਲਗਾ ਦਿੱਤੀ।