Sarfaraz Khan Become Father: ਭਾਰਤੀ ਟੈਸਟ ਟੀਮ ਦੇ ਸਟਾਰ ਬੱਲੇਬਾਜ਼ ਸਰਫਰਾਜ਼ ਖਾਨ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੇ ਹਨ। ਬੈਂਗਲੁਰੂ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ 'ਚ ਸਰਫਰਾਜ਼ ਨੇ ਸ਼ਾਨਦਾਰ ਪਾਰੀ ਖੇਡ ਕੇ 150 ਦੌੜਾਂ ਬਣਾ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਸੀਰੀਜ਼ ਦੇ ਵਿਚਕਾਰ ਸਰਫਰਾਜ਼ ਨੂੰ ਪਿਤਾ ਬਣਨ ਦੀ ਖੁਸ਼ੀ ਮਿਲੀ ਹੈ। ਉਨ੍ਹਾਂ ਦੀ ਪਤਨੀ ਰੋਮਾਨ ਜ਼ਹੂਰ ਨੇ ਬੇਟੇ ਨੂੰ ਜਨਮ ਦਿੱਤਾ ਹੈ। 


ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਰਫਰਾਜ਼ ਆਪਣੇ ਜਨਮਦਿਨ ਤੋਂ ਕਰੀਬ ਦੋ ਘੰਟੇ ਪਹਿਲਾਂ ਪਿਤਾ ਬਣੇ ਸਨ। ਸਰਫਰਾਜ਼ ਦਾ ਜਨਮਦਿਨ ਅੱਜ ਯਾਨੀ 22 ਅਕਤੂਬਰ ਨੂੰ ਹੈ, ਜਦਕਿ 21 ਅਕਤੂਬਰ ਦੀ ਰਾਤ ਕਰੀਬ 10 ਵਜੇ ਉਨ੍ਹਾਂ ਦੇ ਪਿਤਾ ਬਣਨ ਦੀ ਖਬਰ ਸਾਹਮਣੇ ਆਈ। ਸਰਫਰਾਜ਼ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।



ਭਾਰਤੀ ਬੱਲੇਬਾਜ਼ ਨੇ ਇੰਸਟਾਗ੍ਰਾਮ 'ਤੇ ਆਪਣੀ ਸਟੋਰੀ ਸ਼ੇਅਰ ਕਰਕੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ। ਸਰਫਰਾਜ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਉਹ ਖੁਦ ਆਪਣੇ ਬੇਟੇ ਨੂੰ ਗੋਦ 'ਚ ਫੜੇ ਬੈਠੇ ਹਨ। ਦੂਜੀ ਤਸਵੀਰ 'ਚ ਸਰਫਰਾਜ਼ ਨਾਲ ਉਨ੍ਹਾਂ ਦੇ ਪਿਤਾ ਨੌਸ਼ਾਦ ਖਾਨ ਵੀ ਨਜ਼ਰ ਆ ਰਹੇ ਹਨ।


ਸਰਫਰਾਜ਼ ਦੀ ਪਤਨੀ ਕਸ਼ਮੀਰੀ 


ਦੱਸ ਦੇਈਏ ਕਿ ਸਰਫਰਾਜ਼ ਦਾ ਵਿਆਹ 6 ਅਗਸਤ 2023 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਦਾ ਨਾਂ ਰੋਮਾਨਾ ਜ਼ਹੂਰ ਹੈ, ਜੋ ਕਸ਼ਮੀਰ ਦੀ ਰਹਿਣ ਵਾਲੀ ਹੈ। ਦੋਵਾਂ ਦਾ ਵਿਆਹ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਦੇ ਪਿੰਡ ਪਾਸ਼ਪੋਰਾ ਵਿੱਚ ਹੋਇਆ ਸੀ।






 


ਸਰਫਰਾਜ਼ ਦਾ ਹੁਣ ਤੱਕ ਦਾ ਕਰੀਅਰ ਅਜਿਹਾ ਰਿਹਾ 


ਸਰਫਰਾਜ਼ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਹੁਣ ਤੱਕ 4 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 7 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 58.33 ਦੀ ਔਸਤ ਨਾਲ 350 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 1 ਸੈਂਕੜਾ ਅਤੇ 3 ਅਰਧ-ਸੈਂਕੜੇ ਲਗਾਏ ਹਨ, ਜਿਸ ਵਿੱਚ ਉਸ ਦਾ ਉੱਚ ਸਕੋਰ 150 ਦੌੜਾਂ ਸੀ।


ਇਸ ਤੋਂ ਇਲਾਵਾ ਉਹ ਹੁਣ ਤੱਕ 52 ਪਹਿਲੇ ਦਰਜੇ ਦੇ ਮੈਚ ਖੇਡ ਚੁੱਕੇ ਹਨ। ਇਨ੍ਹਾਂ ਮੈਚਾਂ ਦੀਆਂ 78 ਪਾਰੀਆਂ 'ਚ ਉਸ ਨੇ 69.27 ਦੀ ਔਸਤ ਨਾਲ 4572 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 16 ਸੈਂਕੜੇ ਅਤੇ 14 ਅਰਧ ਸੈਂਕੜੇ ਲੱਗੇ ਹਨ।