ਮੈਨਚੈਸਟਰ: ਭਾਰਤ ਨੇ ਵੈਸਟ ਇੰਡੀਜ਼ ਨੂੰ ਓਲਡ ਟ੍ਰਰਫਰਡ ਮੈਦਾਨ ‘ਚ 125 ਦੌੜਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਆਈਸੀਸੀ ਵਰਲਡ ਕੱਪ 2019 ‘ਚ ਵੈਸਟ ਇੰਡੀਜ਼ ਨੂੰ ਹਰਾ ਭਾਰਤ ਨੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਿਆ ਹੈ। ਇਹ ਭਾਰਤ ਦੀ ਛੇ ਮੈਚਾਂ ਵਿੱਚੋਂ 5ਵੀਂ ਜਿੱਤ ਹੈ ਜਿਸ ‘ਚ ਇੱਕ ਮੈਚ ਬਾਰਸ਼ ਕਰਕੇ ਰੱਦ ਹੋ ਗਿਆ ਸੀ। ਇਸ ਦੇ ਨਾਲ ਹੀ ਭਾਰਤ 10 ਟੀਮਾਂ ਦੀ ਲਿਸਟ ‘ਚ ਦੂਜੇ ਸਥਾਨ ‘ਤੇ ਆ ਗਿਆ ਹੈ।


ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਇਸ ‘ਚ ਕੋਹਲੀ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆ। ਕੋਹਲੀ 72 ਦੌੜਾਂ ਬਣਾ ਕੇ ਮੈਨ ਆਫ ਦ ਮੈਚ ਚੁਣੇ ਗਏ। ਇਸ ਤੋਂ ਇਲਾਵਾ ਐਮਐਸ ਧੋਨੀ ਨੇ ਨਾਬਾਦ 56 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੇ ਸੱਤ ਵਿਕਟਾਂ ਦੇ ਨੁਕਸਾਨ ਨਾਲ 268 ਦੌੜਾਂ ਦੀ ਪਾਰੀ ਖੇਡੀ।



ਇਸ ਮੈਚ ‘ਚ ਬੇਸ਼ੱਕ ਭਾਰਤ ਦੀ ਬੱਲੇਬਾਜ਼ੀ ਦਾ ਸੰਘਰਸ਼ ਜਾਰੀ ਰਿਹਾ ਪਰ ਗੇਂਦਬਾਜ਼ਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਸ਼ੰਮੀ ਨੇ ਚਾਰ ਵਿਕਟ ਲਏ, ਜਦਕਿ ਜਸਪ੍ਰੀਤ ਬੁਮਰਾਹ ਤੇ ਯੁਜਵੇਂਦਰ ਚਹਿਲ ਨੇ ਦੋ-ਦੋ ਵਿਕਟ ਝਟਕੇ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪਾਂਡਿਆ ਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲੈਣ ‘ਚ ਕਾਮਯਾਬੀ ਹਾਸਲ ਕੀਤੀ।