Asian Para Games 2023: ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਦਾ ਜਲਵਾ ਬਰਕਰਾਰ ਹੈ। ਹੁਣ ਤੱਕ ਭਾਰਤ ਨੇ ਦੋ ਦਰਜਨ ਦੇ ਕਰੀਬ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ। ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਹੁਣ ਭਾਰਤ ਦੀ ਸ਼ੀਤਲ ਦੇਵੀ ਨੇ ਕੰਪਾਊਂਡ ਓਪਨ ਤੀਰਅੰਦਾਜ਼ੀ ਈਵੈਂਟ 'ਚ ਗੋਲਡ ਮੈਡਲ ਜਿੱਤਿਆ ਹੈ।
ਪੀਐਮ ਮੋਦੀ ਨੇ ਵੀ ਦਿੱਤੀ ਵਧਾਈ
ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਭਾਰਤੀ ਖਿਡਾਰੀਆਂ ਦੀ ਰੱਜ ਕੇ ਤਾਰੀਫਾਂ ਕੀਤੀਆਂ ਹਨ। ਉਨ੍ਹਾਂ ਨੇ ਸ਼ੀਤਲ ਦੇਵੀ, ਰਮਨ ਸਿੰਘ ਤੇ ਹੋਰ ਗੋਲਡ ਮੈਡਲ ਜੇਤੂਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਸੰਦੇਸ਼ ਦਿੱਤਾ ਹੈ।
ਕਾਬਿਲੇਗ਼ੌਰ ਹੈ ਕਿ ਚੀਨ ਦੇ ਹਾਂਗਜ਼ੂ 'ਚ ਹੋ ਰਹੀਆਂ ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਪ੍ਰਾਚੀ ਯਾਦਵ ਅੱਜ ਪੈਰਾ ਕੈਨੋਇੰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਸ ਨੇ ਲਗਾਤਾਰ ਦੂਜੇ ਦਿਨ ਦੇਸ਼ ਲਈ ਤਗਮਾ ਜਿੱਤਿਆ। ਭਾਰਤ ਨੇ ਅੱਜ ਮੁਕਾਬਲੇ ਦੇ ਦੂਜੇ ਦਿਨ ਤਿੰਨ ਸੋਨ ਸਮੇਤ ਕੁੱਲ 20 ਤਗਮੇ ਜਿੱਤੇ। ਇਸ ਨਾਲ ਦੇਸ਼ ਦੇ ਕੁੱਲ ਤਗਮਿਆਂ ਦੀ ਗਿਣਤੀ 34 ਹੋ ਗਈ।