ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਏਅਰ ਇੰਡੀਆ ਦੇ ਦੋ ਕਰਮਚਾਰੀਆਂ ਖ਼ਿਲਾਫ਼ “ਪ੍ਰੇਸ਼ਾਨ” ਕਰਨ ਅਤੇ “ਅਪਮਾਨ” ਕਰਨ ਦੇ ਦੋਸ਼ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਉਸਨੇ ਭੋਪਾਲ ਤੋਂ ਦਿੱਲੀ ਲਈ ਉਡਾਣ ਵਿੱਚ ਸਵਾਰ ਹੋਣ ਸੀ ਪਰ ਉਸਨੂੰ ਰੋਕ ਲਿਆ ਗਿਆ।ਹਾਲਾਂਕਿ ਬਾਅਦ ਵਿੱਚ 19 ਸਾਲਾ ਰਾਸ਼ਟਰਮੰਡਲ ਖੇਡਾਂ ਅਤੇ ਯੁਵਕ ਓਲੰਪਿਕਸ ਵਿੱਚ ਸੋਨ ਤਗਮਾ ਜੇਤੂ ਪਿਸਟਲ ਨਿਸ਼ਾਨੇਬਾਜ਼ ਖੇਡ ਮੰਤਰੀ ਕਿਰਨ ਰਿਜੀਜੂ ਦੇ ਦਖਲ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਜਹਾਜ਼ ਵਿੱਚ ਚੜ੍ਹਨ ਦਿੱਤਾ ਗਿਆ।
ਮਨੂੰ, ਆਉਣ ਵਾਲੀਆਂ ਖੇਡਾਂ ਵਿਚ ਦੇਸ਼ ਦੀ ਇੱਕ ਚਮਕਦਾਰ ਤਗਮਾ ਉਮੀਦਾਂ ਵਿਚੋਂ ਇਕ ਹੈ, ਉਸਨੇ ਇਸ ਵਿੱਚ ਖੇਡ ਮੰਤਰੀ ਰਿਜਿਜੂ ਦਾ ਤੁਰੰਤ ਦਖਲ ਦੇਣ ਲਈ ਧੰਨਵਾਦ ਕੀਤਾ ਪਰ ਉਹ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਉਮੀਦ ਵੀ ਕਰ ਰਹੀ ਹੈ।ਏਅਰ ਇੰਡੀਆ ਨੇ ਵੀ ਆਪਣੇ ਸਟਾਫ ਦੇ ਵਿਵਹਾਰ ਲਈ ਮੁਆਫੀ ਮੰਗੀ.
ਮਨੂੰ ਭਾਕਰ ਦਿੱਲੀ ਤੋਂ ਭੋਪਾਲ ਜਾ ਰਹੀ ਸੀ।ਇਸ ਦੌਰਾਨ ਏਅਰ ਲਾਇਨ ਸਟਾਫ ਵਲੋਂ ਉਸਨੂੰ ਆਪਣੇ ਹਥਿਆਰ ਅਤੇ ਅਸਲਾ ਲੈ ਜਾਣ ਲਈ ਪਰੇਸ਼ਾਨ ਕੀਤਾ ਗਿਆ ਅਤੇ ਕਥਿਤ ਤੌਰ ਤੇ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਉਸਨੇ ਟਵੀਟ ਕਰਕੇ ਮਦਦ ਮੰਗੀ।ਉਸਨੇ ਸਟਾਫ ਤੇ ਦੋਸ਼ ਲਾਏ ਕਿ ਉਨ੍ਹਾਂ ਨੇ ਮਨੂੰ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਹੈ।